ਚੰਡੀਗੜ੍ਹ 10 ਦਸੰਬਰ ,ਬੋਲੇ ਪੰਜਾਬ ਬਿਊਰੋ :
ਪਿਛਲੇ ਦਿਨੀ ਵਿਵਾਦਾਂ ਚ ਆਏ ਧਾਰਮਿਕ ਪ੍ਰਚਾਰਕ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵਿਰੁੱਧ ਇੱਕ ਲੜਕੀ ਨਾਲ ਬਲਾਤਕਾਰ ਤੇ ਉਸ ਦੇ ਕਤਲ ਕਰਨ ਦਾ ਪੰਜਾਬ ਵਿੱਚ ਮੁਕਦਮਾ ਦਰਜ ਹੋ ਗਿਆ ਹੈ। ਕਥਿਤ ਅਨੁਸਾਰ ਇਹ ਮੁਕਦਮਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਇਆ ਹੈ। ਦੱਸਣ ਯੋਗ ਹੈ ਕਿ ਪੀੜਤ ਮਿਰਤਕ ਲੜਕੀ ਦੇ ਪਰਿਵਾਰ ਵੱਲੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਸਾਲ 2012 ਚ ਹਰਿਆਣਾ ਦੇ ਕੈਂਥਲ ਤੋਂ ਇੱਕ ਸ਼ਰਧਾਲੂ ਪਰਿਵਾਰ ਦੀ ਨੌਜਵਾਨ ਲੜਕੀ ਇਸ ਦੇ ਡੇਰੇ ਤੇ ਸੇਵਾ ਕਰਨ ਆਉਂਦੀ ਸੀ। ਉੱਥੇ ਉਸਦੀ ਸ਼ੱਕੀ ਹਾਲਾਤਾਂ ਚ ਮੌਤ ਹੁਣ ਕਾਰਨ ਪਰਿਵਾਰਿਕ ਮੈਂਬਰਾਂ ਨੇ ਉਸ ਸਮੇਂ ਪੰਜਾਬ ਸਰਕਾਰ ਦੇ ਦਫਤਰਾਂ ਦੇ ਦਰਵਾਜੇ ਖੜਕਾਏ ਪਰ ਕਿਸੇ ਨੇ ਨਹੀਂ ਸੁਣੀ । ਪਰਿਵਾਰ ਦਾ ਦੋਸ਼ ਸੀ ਕੇ ਸੰਤ ਢੱਡਰੀਆਂ ਵਾਲਿਆਂ ਉਸ ਨਾਲ ਬਲਾਤਕਾਰ ਕੀਤਾ ਤੇ ਬਾਅਦ ਵਿੱਚ ਉਸ ਨੂੰ ਕੋਈ ਜਹਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਭਾਵੇਂ ਕਿ ਸੰਤ ਢੰਡਰੀਆਂ ਵਾਲ਼ਿਆਂ ਵੱਲੋਂ ਇਹਨਾਂ ਦੋਸਾਂ ਦਾ ਲਗਾਤਾਰ ਖੰਡਨ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੀੜਿਤ ਪਰਿਵਾਰ ਵੱਲੋਂ ਪੇਸ਼ ਹੋਏ ਵਕੀਲ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਚ ਇਹ ਕਿਹਾ ਗਿਆ ਕਿ ਲੜਕੀ ਦੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਉਸ ਨਾਲ ਬਲਾਤਕਾਰ ਤੇ ਜ਼ਹਿਰ ਦੀ ਪੁਸ਼ਟੀ ਦੀ ਰਿਪੋਰਟ ਆਉਣ ਤੇ ਸੰਤ ਢੰਡਰੀਆਂ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇ। ਅਦਾਲਤ ਵੱਲੋਂ ਦਿੱਤੇ ਗਏ ਹੁਕਮਾਂ ਤੇ ਅੱਜ ਪਟਿਆਲਾ ਵਿਖੇ 302 / 376 ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।