ਜਮਹੂਰੀ ਅਧਿਕਾਰਾਂ ਦੀਆਂ ਹੋ ਰਹੀਆਂ ਉਲੰਘਣਾਵਾਂ ਉੱਤੇ ਚਿੰਤਾ ਪ੍ਰਗਟਾਈ
ਗੁਰਦਾਸਪੁਰ 10 ਦਸੰਬਰ ,ਬੋਲੇ ਪੰਜਾਬ ਬਿਊਰੋ ( ਮਲਾਗਰ ਖਮਾਣੋਂ);
ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ , ਤਰਕਸ਼ੀਲ ਸੋਸਾਇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਅਤੇ ਜਨਤਕ ਜੱਥੇਬੰਦੀਆਂ ਨੇ ਕਨਵੈਸ਼ਨ ਕੀਤੀ ਅਤੇ ਜਮਹੂਰੀ ਅਧਿਕਾਰਾਂ ਦੀਆਂ ਹੈ ਰਹੀਆਂ ਉਲੰਘਣਾਵਾਂ ਉੱਤੇ ਚਿੰਤਾ ਪਰਗਟ ਕੀਤੀ।ਇਸ ਕਨਵੇਂਸ਼ਨ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਅਮਰਜੀਤ ਸ਼ਾਸਤਰੀ, ਤਰਕਸ਼ੀਲ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ, ਸੰਦੀਪ ਕੁਮਾਰ ਧਾਰੀਵਾਲ ਮੋਜਾਂ ਕਿਰਤੀ ਕਿਸਾਨ ਯੂਨੀਅਨ ਦੇ ਤਰਲੋਕ ਸਿੰਘ ਬਹਿਰਾਮਪੁਰ ,ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਹੁੰਦਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਰਿੰਦਰ ਸਿੰਘ ਕੋਠੇ , ਡੈਮੋਕਰੇਟਿਕ ਮੁਲਾਜਮ ਫਰੰਟ ਦੇ ਬਲਵਿੰਦਰ ਕੌਰ , ਗੁਰਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਰ ਕਰਾਂਤੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੰਜੀਵ ਮਿੰਟੂ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਅਸ਼ੋਕ ਭਾਰਤੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਮੱਖਣ ਸਿੰਘ ਕੋਹਾੜ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਾਜ ਗੁਰਵਿੰਦਰ ਸਿੰਘ ਲਾਡੀ, ਸੀਟੂ ਦੇ ਧਿਆਨ ਸਿੰਘ ਠਾਕੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਂਵਾ , ਇਫਟੂ ਦੇ ਆਗੂ ਜੋਗਿੰਦਰ ਪਾਲ ਪਨਿਆੜ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ, ਜੋਗਿੰਦਰ ਪਾਲ ਘਰਾਲਾ ਅਤੇ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ ਦੇ ਪ੍ਰਧਾਨ ਡਾਕਟਰ ਜਗਜੀਵਨ ਲਾਲ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਪੱਧਰ ਉਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਹੋ ਰਹੀਆਂ ਹਨ।ਫ਼ਲਸਤੀਨੀ ਲੋਕਾਂ ਦਾ ਇਜ਼ਰਾਈਲ ਵਲੋਂ ਲਗਾਤਾਰ ਕਤਲੇਆਮ ਵਿਸ਼ੇਸ਼ ਕਰਕੇ ਬੱਚਿਆਂ ਦਾ ਕਤਲੇਆਮ ,ਭਾਰਤ ਵਿਚ ਮਣੀਪੁਰ ਵਿਚ ਕੁਕੀ ਤੇ ਮਤੇਈ ਭਾਈਚਾਰਿਆਂ ਦਰਮਿਆਨ ਖੂਨੀ ਲੜਾਈ,ਹੱਕ ਮੰਗਦੇ ਕਿਸਾਨਾਂ ਉੱਤੇ ਹਰਿਆਣਾ ਅਤੇ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਵਹਿਸ਼ੀ ਤਸ਼ਦਦ , ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ,ਲੋਕਾਂ ਦੇ ਲਿਖਣ ਬੋਲਣ ਤੇ ਵਿਚਾਰ ਪਰਗਟ ਕਰਨ ਦੀ ਆਜ਼ਾਦੀ ਉੱਤੇ ਪਾਬੰਦੀਆਂ ਕੁਝ ਅਹਿਮ ਮਿਸਾਲਾਂ ਹਨ।ਉਹਨਾਂ ਇਹ ਵੀ ਕਿਹਾ ਕਿ ਭਾਰਤੀ ਹਕੂਮਤ ਦੀ ਸ਼ਹਿ ਪ੍ਰਾਪਤ ਹਜੂਮ ਘਟ ਗਿਣਤੀ ਭਾਈਚਾਰਿਆਂ ਨੂੰ ਖਾਣ ਪੀਣ,ਕਪੜੇ ਪਾਉਣ ਵਿਆਹਾਂ ਚ ਦਖਲਅੰਦਾਜੀ, ਧਾਰਮਿਕ ਅਕੀਦਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਨਿੰਦਣਯੋਗ ਕਾਰਵਾਈਆਂ ਕਰ ਰਹੇ ਹਨ ਅਤੇ ਹਕੂਮਤ ਇਸ ਪ੍ਰਤੀ ਖਾਮੋਸ਼ ਬੈਠੀ ਦੇਖਦੀ ਰਹਿੰਦੀ ਹੈ।
ਬੁਲਾਰਿਆਂ ਨੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਤਾਨਾਸ਼ਾਹ ਪੁਲਿਸ ਰਾਜ ਵੱਲ ਵਧਣ ਵਾਲੇ ਅਤੇ ਸੰਵਿਧਾਨ ਚ ਦਰਜ ਨਾਗਰਿਕ ਅਧਿਕਾਰਾਂ ਨੂੰ ਕਤਲ ਕਰਨ ਵਾਲੇ ਕਿਹਾ ਤੇ ਫੋਰਨ ਵਾਪਿਸ ਲੈਣ ਦੀ ਮੰਗ ਕੀਤੀ।ਬੁਲਾਰਿਆਂ ਨੇ ਕਿਰਤ ਕੋਡਾਂ ਨੂੰ ਵੀ ਮਜਦੂਰਾਂ ਦੇ ਅਧਿਕਾਰ ਖੋਹਣ ਵਾਲੇ ਗਰਦਾਨਿਆ। ਬੁਲਾਰਿਆਂ ਨੇ ਅਹਿਦ ਕੀਤਾ ਕਿ ਜੌ ਅਧਿਕਾਰ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇਕੇ ਹਾਸਿਲ ਕੀਤੇ ਹਨ, ਉਹਨਾਂ ਦੀ ਰਾਖੀ ਲਈ ਲੰਬਾ ਸੰਘਰਸ਼ ਵਿੱਢਣਗੇ ।ਸਟੇਜ ਸਕੱਤਰ ਦੇ ਫਰਜ਼ ਅਸ਼ਵਨੀ ਕੁਮਾਰ ਜਿਲ੍ਹਾ ਸਕੱਤਰ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ ਨੇ ਨਿਭਾਏ ਤੇ ਸਾਰੀਆਂ ਜਥੇਬੰਦੀਆਂ ਤੇ ਪਹੁੰਚੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਪੱਧਰ ਉਤੇ ਇਸ ਦਿਨ ਅਧਿਕਾਰਾਂ ਦੀ ਰਾਖੀ ਲਈ ਸਾਂਝੀ ਆਵਾਜ਼ ਉਠਾਉਣਾ ਇਹ ਸੰਦੇਸ਼ ਦਿੰਦਾ ਹੈ ਕਿ ਪੰਜਾਬ ਦੇ ਲੋਕ ਜਮਹੂਰੀ ਅਧਿਕਾਰਾਂ ਦੀ ਉਲੰਘਣਾਵਾਂ ਬਰਦਾਸ਼ਤ ਨਹੀਂ ਕਰਨਗੇ ।
ਕਨਵੈਨਸ਼ਨ ਵੱਲੋਂ ਪਾਸ ਕੀਤੇ ਮਤਿਆਂ ਰਾਹੀਂ ਸੁਪਰੀਮ ਕੋਰਟ ਅਤੇ ਮੋਦੀ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਯੂਏਪੀਏ, ਐਫਸਪਾ, ਐਨਐਸਏ ਸਮੇਤ ਤਿੰਨ ਫੌਜਦਾਰੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਸਿਆਸੀ ਵਿਰੋਧੀਆਂ ਦੇ ਖਿਲਾਫ ਐਨਆਈਏ, ਸੀਬੀਆਈ ਅਤੇ ਈਡੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਤੁਰੰਤ ਰੋਕੀ ਜਾਵੇ ਅਤੇ ਝੂਠੇ ਕੇਸਾਂ ਹੇਠ ਜੇਲ੍ਹਾਂ ਵਿਚ ਨਜਰਬੰਦ ਸਾਰੇ ਸਮਾਜਿਕ ਕਾਰਕੁਨਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਏ ਜਾਣ।ਇਜ਼ਰਾਈਲ ਸਰਕਾਰ ਵੱਲੋਂ ਹਵਾਈ ਹਮਲਿਆਂ ਰਾਹੀਂ ਫਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਬੰਦ ਕੀਤੀ ਜਾਵੇ।ਇਸਦੇ ਇਲਾਵਾ ਆਪਣੀਆਂ ਜਮਹੂਰੀ ਮੰਗਾਂ ਲਈ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਦੀਆਂ ਕਿਸਾਨ ਜਥੇਬੰਦੀਆਂ ਉੱਤੇ ਹਕੂਮਤੀ ਜ਼ਬਰ ਅਤੇ ਪਾਬੰਦੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ, ਸੰਜੀਵ ਕੁਮਾਰ ਬਹਿਰਾਮਪੁਰ, ਰੂਪ ਲਾਲ, ਰਣਜੀਤ ਸਿੰਘ , ਹਰਭਜਨ ਸਿੰਘ ਮਾਂਗਟ , ਅਮਰਜੀਤ ਸਿੰਘ ਮਨੀ, ਗੁਰਮੀਤ ਸਿੰਘ ਪਾਹੜਾ, ਗੁਰਦਿਆਲ ਸਿੰਘ ਬਾਲਾ ਪਿੰਡੀ, ਸੰਸਾਰ ਸਿੰਘ ਭੋਲਾ, ਪਲਵਿੰਦਰ ਸਿੰਘ ਘਰਾਲਾ ਆਦਿ ਵੀ ਹਾਜ਼ਰ ਸਨ।