ਆਸਟ੍ਰੇਲੀਆ : ਮੈਲਬੋਰਨ ‘ਚ White Van ਦਾ ਸਕੂਲੀ ਬੱਚਿਆਂ ‘ਤੇ ਛਾਇਆ ਡਰ

ਸੰਸਾਰ

ਨਵੀ ਦਿੱਲੀ, 10 ਦਸੰਬਰ ,ਬੋਲੇ ਪੰਜਾਬ ਬਿਊਰੋ :

ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਦਿਨੋ-ਦਿਨ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਧਦੀਆਂ ਘਟਨਾਵਾਂ ਕਾਰਨ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਸਕੂਲਾਂ ਵਿੱਚ ਗਸ਼ਤ ਵਧਾ ਦਿੱਤੀ ਹੈ।
ਵਿਕਟੋਰੀਆ ਪੁਲਿਸ, ਜੋ ਪਿਛਲੇ ਤਿੰਨ ਹਫ਼ਤਿਆਂ ਵਿੱਚ ਮੈਲਬੌਰਨ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਦੀ ਲੜੀ ਦੀ ਜਾਂਚ ਕਰ ਰਹੀ ਹੈ, ਦਾ ਕਹਿਣਾ ਹੈ ਕਿ ਚਾਰ ਵੱਖ-ਵੱਖ ਮੌਕਿਆਂ ‘ਤੇ ਸਥਾਨਕ ਸਕੂਲਾਂ ਦੇ ਆਲੇ-ਦੁਆਲੇ ਘੁੰਮ ਰਹੇ ਬੱਚਿਆਂ ਨੂੰ ਚਿੱਟੇ ਰੰਗ ਦੀ ਵੈਨ ਚਲਾ ਰਹੇ ਪੁਰਸ਼ਾਂ ਨੇ ਸੰਪਰਕ ਕੀਤਾ।
ਦੱਸ ਦਈਏ ਕਿ ਪਹਿਲੀ ਘਟਨਾ 18 ਨਵੰਬਰ ਨੂੰ ਮੈਲਬੌਰਨ ਦੇ ਪੂਰਬ ਵਿੱਚ ਵਾਪਰੀ, ਜਦੋਂ ਇੱਕ ਚਿੱਟੇ ਰੰਗ ਦੀ ਵੈਨ ਚਲਾ ਰਿਹਾ ਇੱਕ ਵਿਅਕਤੀ ਹੈਲੀ ਸਟਰੀਟ, ਬਲੈਕਬਰਨ ‘ਤੇ, ਦੁਪਹਿਰ 3.45 ਵਜੇ ਸਕੂਲ ਤੋਂ ਘਰ ਪੈਦਲ ਜਾ ਰਹੇ ਇੱਕ 11 ਸਾਲਾ ਲੜਕੇ ਕੋਲ ਪਹੁੰਚਿਆ। ਪੁਲਿਸ ਨੂੰ ਦੱਸਿਆ ਗਿਆ ਕਿ ਆਦਮੀ ਨੇ ਲੜਕੇ ਨੂੰ ਇਹ ਦੱਸਿਆ ਕਿ ਉਸਦੀ ਮਾਂ ਨੇ ਉਸਨੂੰ ਆਪਣੇ ਪੁੱਤਰ ਨੂੰ ਘਰ ਲੈ ਜਾਣ ਲਈ ਕਿਹਾ ਸੀ। ਪਰ ਲੜਕੇ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਆਦਮੀ ਉੱਥੋਂ ਚਲਾ ਗਿਆ।
ਇਸ ਤੋਂ ਬਾਅਦ 27 ਨਵੰਬਰ ਨੂੰ ਵੀ ਇਕ ਅਜਿਹੀ ਹੀ ਘਟਨਾ ਵਾਪਰੀ ਜਦ ਇੱਕ ਚਿੱਟੇ ਰੰਗ ਦੀ ਵੈਨ ਚਲਾ ਰਿਹਾ ਇੱਕ ਵਿਅਕਤੀ ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਇੱਕ 14 ਸਾਲ ਦੀ ਲੜਕੀ ਕੋਲ ਆਇਆ। ਲੜਕੀ ਤੁਲਮਾਰੀਨ ਦੀ ਸਪਰਿੰਗ ਸਟ੍ਰੀਟ ‘ਤੇ ਸੈਰ ਕਰ ਰਹੀ ਸੀ ਇਸ ਦੌਰਾਨ ਆਦਮੀ ਨੇ ਕਾਰ ਨੂੰ ਹੌਲੀ ਕਰ ਦਿੱਤਾ ਅਤੇ ਉਸਨੂੰ ਆਪਣੀ ਵੈਨ ਵਿੱਚ ਜਾਣ ਲਈ ਕਿਹਾ। ਪਰ ਲੜਕੀ ਭੱਜ ਕੇ ਨੇੜੇ ਦੇ ਪਾਰਕ ਵਿੱਚ ਗਈ। ਪੁਲਿਸ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।