ਜਿੰਮੀ ਸ਼ੇਰਗਿੱਲ ਨੇ ਵਧਾਇਆ ਉਤਸ਼ਾਹ, ਰਾਜੀਵ ਠਾਕੁਰ ਨੇ ਲਗਾਇਆ ਕਾਮੇਡੀ ਦਾ ਤੜਕ
ਅੰਮ੍ਰਿਤਸਰ 9 ਦਸੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੌਰਾਨ ਬੀਤੀ ਰਾਤ ਪਹਿਲੀ ਵਾਰ ਆਯੋਜਿਤ ਕੀਤੀ ਗਈ ਹੈਰੀਟੇਜ ਵਾਕ ਦੌਰਾਨ ਜਿੱਥੇ ਵੱਖ-ਵੱਖ ਡਿਜ਼ਾਈਨਰਾਂ ਨੇ ਆਪਣੇ ਪਹਿਰਾਵੇ ਪੇਸ਼ ਕੀਤੇ, ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੇ ਰੈਂਪ ਵਾਕ ਰਾਹੀਂ ਪੰਜਾਬ ਦੇ ਵਿਆਹਾਂ ਵਿੱਚ ਨਿਭਾਈਆਂ ਜਾਣ ਵਾਲੀਆਂ ਰਸਮਾਂ ਨੂੰ ਵੀ ਦਿਖਾਇਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬਾਲੀਵੁੱਡ ਫਿਲਮ ਅਭਿਨੇਤਾ ਜਿੰਮੀ ਸ਼ੇਰਗਿੱਲ ਨੇ ਜਿੱਥੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਹੀ ਪ੍ਰਸਿੱਧ ਕਾਮੇਡੀਅਨ ਰਾਜੀਵ ਠਾਕੁਰ ਨੇ ਕਾਮੇਡੀ ਦਾ ਤੜਕਾ ਲਗਾਇਆ। ਹੈਰੀਟੇਜ ਵਾਕ ਦੌਰਾਨ ਕੁੱਲ 18 ਰਾਉਂਡ ਵਿੱਚ ਵਿਆਹ ਦੌਰਾਨ ਨਿਭਾਈਆਂ ਜਾਣ ਵਾਲੀਆਂ ਵੱਖ-ਵੱਖ ਰਸਮਾਂ ਅਤੇ ਪਹਿਰਾਵੇ ਨੂੰ ਦਿਖਾਇਆ ਗਿਆ।
ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਈਟੈਕਸ ਵਿਚ ਅਜਿਹੇ ਸਮਾਗਮ ਕਰਵਾਉਣ ਨਾਲ ਲੋਕਾਂ ਨੂੰ ਪੰਜਾਬ ਦੀਆਂ ਪੁਰਾਤਨ ਪਰੰਪਰਾਵਾਂ ਨੂੰ ਆਧੁਨਿਕ ਰੂਪ ਵਿਚ ਦੇਖਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ, ਖੇਤਰੀ ਨਿਰਦੇਸ਼ਕ ਭਾਰਤੀ ਸੂਦ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।