ਚੰਡੀਗੜ੍ਹ: 9 ਦਸੰਬਰ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਡਿਊਟੀ ‘ਤੇ ਜਾਣ ਤੋਂ ਬਾਅਦ ਚੋਰ 2 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਏ। ਸੈਟਰ 41 ਦੇ ਸਕੂਲ ਦੀ ਅਧਿਆਪਕਾ ਆਪਣੀ ਡਿਊਟੀ ਤੋਂ ਬਾਅਦ ਜਦ ਆਪਣੇ ਸੈਕਟਰ 41 ਦੇ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਨ੍ਹਾਂ ਦੇ ਬੈੱਡਰੂਮ ਦੀ ਅਲਮਾਰੀ ‘ਚ ਪਏ ਸੋਨੇ ਦੇ ਗਹਿਣੇ ਅਤੇ 2 ਲੱਖ ਦੀ ਨਕਦੀ ਗਾਇਬ ਸੀ। ਅਧਿਆਪਕਾ ਦੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਐਫ ਆਰ ਆਈ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।