ਨਸ਼ਿਆਂ ਦੇ ਕੇਸ ‘ਚ ਸ਼ਾਮਲ ਵਿਅਕਤੀ ਦੇ ਘਰ ਛਾਪਾ ਮਾਰਨ ਗਈ ਪੁਲਿਸ ’ਤੇ ਹਮਲਾ, ਦੋ ਮੁਲਾਜ਼ਮ ਜ਼ਖਮੀ

ਪੰਜਾਬ


ਝਬਾਲ, 9 ਦਸੰਬਰ,ਬੋਲੇ ਪੰਜਾਬ ਬਿਊਰੋ :
ਕਸਬਾ ਝਬਾਲ ਵਿਖੇ ਨਸ਼ਿਆਂ ਦੇ ਕੇਸ ‘ਚ ਸ਼ਾਮਲ ਵਿਅਕਤੀ ਦੇ ਘਰ ਛਾਪਾ ਮਾਰਨ ਗਈ ਪੁਲਿਸ ’ਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ।ਇਸ ਹਮਲੇ ਦੌਰਾਨ ਇਕ ਹੌਲਦਾਰ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਝਬਾਲ ਪੁਖਤਾ ਪਿੰਡ ਦੇ ਦੋ ਨੌਜਵਾਨ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ ਤੇ ਉਨ੍ਹਾਂ ’ਤੇ ਨਸ਼ਾ ਵੇਚਣ ਸਬੰਧੀ ਕੇਸ ਵੀ ਦਰਜ ਹਨ ਜਿਸ ਕਾਰਨ ਉਹ ਪੁਲਿਸ ਨੂੰ ਲੋੜੀਂਦੇ ਸਨ। ਬੀਤੇ ਦਿਨੀ ਦੇਰ ਸ਼ਾਮ ਪੁਲਿਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਤਾਂ ਅੱਗੋਂ ਉਨ੍ਹਾਂ ਨੇ ਪਰਿਵਾਰ ਸਣੇ ਪੁਲਿਸ ’ਤੇ ਹਮਲਾ ਕਰ ਦਿੱਤ। ਜਿਸ ਕਾਰਨ ਹੌਲਦਾਰ ਮਨਬੀਰ ਸਿੰਘ ਅਤੇ ਹੋਮਗਾਰਡ ਜਵਾਨ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੁਲਿਸ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਬਲਵਿੰਦਰ ਸਿੰਘ ਡੈਨੀ, ਗੋਪਾਲ ਸਿੰਘ ਗੋਪਾਲਾ, ਕਾਲੋ, ਮਨਜੀਤ ਸਿੰਘ ਅਫਰੀਦੀ, ਬਲਜੀਤ ਸਿੰਘ ਘੜੁੱਕਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ ਵਾਸੀ ਪੱਕਾ ਕਿਲ੍ਹਾ ਝਬਾਲ, ਸੋਨੂੰ, ਸੁੱਖਾ ਵਾਸੀ ਝਬਾਲ ਕਲਾਂ, ਬਲਵਿੰਦਰ ਸਿੰਘ ਡੈਨੀ ਦੀ ਸਾਲੀ ਮੀਰਾ ਵਾਸੀ ਪੰਜਵੜ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।