ਵਿਗਿਆਨਿਕ ਵਿਧੀ ਹਰ ਵਰਤਾਰੇ ਨੂੰ ਸਮਝਣ ਦਾ ਟੂਲ ਹੈ ਸਵਰਨ ਸਿੰਘ ਭੰਗੂ
ਰੂਪਨਗਰ ,9, ਦਸੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਤਰਕਸ਼ੀਲ ਸੁਸਾਇਟੀ ਇਕਾਈ ਰੋਪੜ ਵੱਲੋਂ ਵਿਗਿਆਨਕ ਸੋਚ ਅਤੇ ਦਰਪੇਸ਼ ਚੁਣੌਤੀਆਂ ਵਿਸ਼ੇ ਤੇ ਗਾਂਧੀ ਸਕੂਲ ਰੋਪੜ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਸਵਰਨ ਭੰਗੂ ਸਨ। ਸੂਬਾ ਆਗੂ ਅਜੀਤ ਪ੍ਰਦੇਸੀ,ਇਕਾਈ ਮੁਖੀ ਅਸ਼ੋਕ ਕੁਮਾਰ, ਤੇ ਮੀਡੀਆ ਇੰਚਾਰਜ ਮਾ.ਪਰਵਿੰਦਰ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਸਵਰਨ ਭੰਗੂ ਨੇ ਵਿਗਿਆਨਕ ਸੋਚ ਬਾਰੇ ਬੋਲਦਿਆਂ ਕਿਹਾ ਕਿ ਜਾਨਵਰ, ਪਸ਼ੂ ਪੰਛੀ,ਜੀਵ ਜੰਤੂ,ਪਹਾੜ, ਸਮੁੰਦਰ,ਧਰਤੀ, ਬ੍ਰਹਿਮੰਡ , ਗੈਸਾਂ ਅਤੇ ਮਨੁੱਖ ਭਾਵ ਇਹ ਸਾਰਾ ਸੰਸਾਰ ਕਿਸੇ ਗ਼ੈਬੀ ਸ਼ਕਤੀ ਨੇ ਨਹੀਂ ਬਣਾਇਆ ਸਗੋਂ ਇਹ ਤਾਂ ਸਮੇਂ ਸਮੇਂ ਸਿਰ ਹੋਈਆਂ ਭੌਤਿਕ ਤੇ ਰਸਾਇਣਕ ਤਬਦੀਲੀਆਂ ਬਦੌਲਤ ਹੋਏ ਲੱਖਾਂ ਕਰੋੜਾਂ ਸਾਲਾਂ ਦੇ ਵਿਕਾਸ ਦਾ ਸਿੱਟਾ ਹੈ।
ਇਕਾਈ ਮੁਖੀ ਅਸ਼ੋਕ ਕੁਮਾਰ ਤੇ ਹਰਨੇਕ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਗਿਆਨਕ ਸੋਚ ਕਿਸੇ ਵੀ ਵਰਤਾਰੇ ਦੇ ਸੱਚ ਤੱਕ ਪਹੁੰਚਣ ਦੀ ਇੱਕ ਵਿਗਿਆਨਕ ਵਿਧੀ ਹੈ। ਇਨ੍ਹਾਂ ਆਗੂਆਂ ਨੇ ਪੁਸਤਕਾਂ,ਮਿੱਟੀ ਤੋਂ ਮਨੁੱਖ,ਜੀਵ ਦੀ ਉਤਪਤੀ, ਮਨੁੱਖ ਦੀ ਉਤਪਤੀ ਅਤੇ ਮੈਂ ਨਾਸਤਿਕ ਕਿਉਂ ਹਾਂ ਕਿਤਾਬਾਂ ਪੜ੍ਹਨ ਦੀ ਅਪੀਲ ਵੀ ਕੀਤੀ। ਸੁਸਾਇਟੀ ਵੱਲੋਂ ਸਵਰਨ ਭੰਗੂ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਸੈਮੀਨਾਰ ਵਿੱਚ ਜਰਨੈਲ ਕਰਾਂਤੀ,ਸੇਵਾ ਮੁਕਤ ਪ੍ਰਿੰਸੀਪਲ ਗੁਰਮੀਤ ਖਰੜ,ਹਰਵਿੰਦਰ ਸੁਖਰਾਮ ਪੁਰੀ, ਜੋਗਿੰਦਰ ਕੁੱਲੇਵਾਲ, ਪਰਮਜੀਤ ਕੌਰ ਮਾਜਰੀ , ਦੇ ਨਵਜੋਤ ਕੌਰ, ਬਲਵਿੰਦਰ ਕੌਰ ਸੁਖਰਾਮ ਪੁਰੀ, ਪਰਮਜੀਤ ਕੌਰ ਬਾਗੀ, ਰਾਜਿੰਦਰ ਕੌਰ ਚੱਕ ਕਰਮਾਂ,
ਮਿਨਾਕਸ਼ੀ , ਸਰਪੰਚ ਕੁਲਦੀਪ ਸਿੰਘ ਘਨੌਲੀ, ਨਾਇਬ ਸਿੰਘ ਪੰਜਕੋਹਾ ਇੰਜਨੀਅਰ ਹਰਜੀਤ ਸਿੰਘ, ਕਿਰਪਾਲ ਸਿੰਘ ਭੱਕੂ ਮਾਜਰਾ, ਇੰਦਰਜੀਤ ਸਿੰਘ ਬਾਲਾ, ਇੰਜੀਨੀਅਰ ਵਰਿਆਮ ਸਿੰਘ, ਪ੍ਰਿੰਸੀਪਲ ਸੰਤ ਸੁਰਿੰਦਰ ਪਾਲ ਸਿੰਘ,ਮਾ.ਅਮਰੀਕ ਸਿੰਘ ਸਾਬਕਾ ਐਮ.ਸੀ.ਅਤੇ ਸੁਸਾਇਟੀ ਮੈਂਬਰ ਵੀ ਕਾਫ਼ੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।