ਅੰਮ੍ਰਿਤਸਰ ਵਾਸੀਆਂ ਨੇ ਪਾਈਟੈਕਸ ਦੀ ਮਸਤੀ ਨਾਲ ਮਨਾਇਆ ਸੰਡੇ

ਪੰਜਾਬ




ਅੰਮ੍ਰਿਤਸਰ, 8 ਦਸੰਬਰ,ਬੋਲੇ ਪੰਜਾਬ ਬਿਊਰੋ :

ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੇ ਰਹੇ 18ਵੇਂ ਪਾਇਟੈਕਸ ਦੌਰਾਨ ਜਿੱਥੇ ਐਤਵਾਰ ਨੂੰ ਸ਼ਹਿਰ ਵਾਸੀਆਂ ਨੇ ਖੂਬ ਮਸਤੀ ਕੀਤੀ, ਉਥੇ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜੇ।

ਪਾਈਟੈਕਸ ਵਿੱਚ ਐਤਵਾਰ ਨੂੰ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਦੇਖੇ ਗਏ ਜੋ ਪੂਰਾ ਦਿਨ ਇੱਥੇ ਰਹੇ। ਚੈਂਬਰ ਵੱਲੋਂ ਇੱਥੇ 5 ਦਸੰਬਰ ਤੋਂ ਪਾਈਟੈਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਐਤਵਾਰ ਛੁੱਟੀ ਵਾਲੇ ਦਿਨ ਭਾਰੀ ਭੀੜ ਇਕੱਠੀ ਰਹੀ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਮਹੱਤਵ ਵਾਲਾ ਸੈਰ ਸਪਾਟਾ ਸਥਾਨ ਹੈ। ਜਿਸ ਕਾਰਨ ਦੂਰੋਂ-ਦੂਰੋਂ ਦਰਬਾਰ ਸਾਹਿਬ ਮੱਥਾ ਟੇਕਣ ਆਈਆਂ ਸੰਗਤਾਂ ਵੀ ਅੱਜ ਪਾਈਟੈਕਸ ਪਹੁੰਚੀਆਂ।

ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇੱਥੇ ਆਏ ਲੋਕਾਂ ਨੇ ਫੂਡ ਕੋਰਟ ਵਿੱਚ ਲਗਾਏ ਗਏ ਵੱਖ-ਵੱਖ ਸਟਾਲਾਂ ਦਾ ਖੂਬ ਆਨੰਦ ਮਾਣਿਆ। ਜ਼ਿਆਦਾਤਰ ਲੋਕ ਸਰਦੀਆਂ ਦੇ ਮੌਸਮ ਵਿੱਚ ਤੇਜ਼ ਧੁੱਪ ਦੇ ਵਿਚਕਾਰ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਐਤਵਾਰ ਨੂੰ ਇੱਥੇ ਕਰੀਬ 1 ਲੱਖ 28 ਹਜ਼ਾਰ ਸੈਲਾਨੀ ਆਏ ਹਨ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਸੋਮਵਾਰ ਨੂੰ ਮੇਲੇ ਦਾ ਆਖਰੀ ਦਿਨ ਹੈ। ਅਜਿਹੇ ‘ਚ ਆਖਰੀ ਦਿਨ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।