ਮੋਹਾਲੀ, 8 ਦਸੰਬਰ ,ਬੋਲੇ ਪੰਜਾਬ ਬਿਊਰੋ :
ਪੈਰਾਗਾਨ ਕਿਡਜ਼ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71, ਮੋਹਾਲੀ ਨੇ ਆਪਣਾ 38ਵਾਂ ਸਾਲਾਨਾ ਸਮਾਗਮ ਆਯੋਜਨ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ।
ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਨੇ ਦੀਪ ਜਲਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੀ ਪ੍ਰੈਸੀਡੈਂਟ ਕੁਲਵੰਤ ਕੌਰ ਸ਼ੇਰਗਿੱਲ, ਡਾਇਰੈਕਟਰ ਇਕਬਾਲ ਸਿੰਘ, ਪ੍ਰਿੰਸੀਪਲ ਜਸਮੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਰਪਾਲ ਕੌਰ ਵੀ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਪੈਰਾਗਨ ਕਿਡਜ਼ ਸਕੂਲ ਦੇ ਛੋਟੇ ਬੱਚਿਆਂ ਵੱਲੋਂ “ਰੇਟਰੋ ਟੂ ਮੈਟਰੋ” ਥੀਮ ‘ਤੇ ਦਿਲਚਸਪ ਅਤੇ ਮਨੋਰੰਜਕ ਪੇਸ਼ਕਾਰੀਆਂ ਨਾਲ ਹੋਈ।
ਬੱਚਿਆਂ ਨੇ 70 ਅਤੇ 80 ਦੇ ਦਹਾਕੇ ਦੇ ਸੰਗੀਤ, ਡਾਂਸ ਅਤੇ ਪਹਿਰਾਵੇ ਨੂੰ ਸਟੇਜ ‘ਤੇ ਜੀਵਤ ਕਰ ਦਿਤਾ, ਜਿਸ ਨਾਲ ਸੰਗੀਤ, ਸੱਭਿਆਚਾਰ ਅਤੇ ਜੀਵਨ ਸ਼ੈਲੀ ਦੇ ਵਿਕਾਸ ਨੂੰ ਦਰਸ਼ਾਇਆ ਗਿਆ। ਬੱਚਿਆਂ ਦੇ ਉਤਸ਼ਾਹ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਉਹਨਦੀ ਖੂਬ ਪ੍ਰਸ਼ੰਸਾ ਕੀਤੀ ਗਈ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ “ਅਹਿਸਾਸ: ਜਰਨੀ ਆਫ ਲਾਈਫ” ਦੇ ਰਾਹੀਂ ਜ਼ਿੰਦਗੀ ਦੇ ਹਰ ਪੜਾਅ ‘ਤੇ ਮਨੁੱਖੀ ਅਨੁਭਵਾਂ ਨੂੰ ਭਾਵਨਾਤਮਕ ਨਾਲ ਪੇਸ਼ਕਾਰੀ ਕੀਤੀ। ਇਸ ਪੇਸ਼ਕਾਰੀ ਵਿੱਚ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਅਤੇ ਭਾਵਨਾਵਾਂ ਨੂੰ ਸ਼ਾਨਦਾਰ ਢੰਗ ਨਾਲ ਦਰਸ਼ਾਇਆ ਗਿਆ। ਵਿਸ਼ੇਸ਼ ਨਾਟਕ ਰਾਹੀਂ ਮਾਪਿਆਂ ਦੀ ਸੇਵਾ ਕਰਨ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਨਾਟਕ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ।
ਸਕੂਲ ਦੀ ਪ੍ਰੈਸੀਡੈਂਟ ਕੁਲਵੰਤ ਕੌਰ ਸ਼ੇਰਗਿੱਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਸਟੇਜ ‘ਤੇ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੰਦੇ ਹਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਦੇ ਹਨ।
ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਚੰਗੇ ਗੁਣ ਅਪਣਾਉਣ ਅਤੇ ਮਾਪਿਆਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਇਸ ਸਲਾਨਾ ਸ਼ੋਅ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਾ ਸੀ, ਤਾਂ ਜੋ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਹੁਨਰ ਨਵੀਆਂ ਉਚਾਈਆਂ ‘ਤੇ ਪਹੁੰਚ ਸਕੇ।
ਪੇਸ਼ਕਾਰੀਆਂ ਦੇ ਅੰਤ ਵਿੱਚ ਮੁੱਖ ਮਹਿਮਾਨ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਅਤੇ ਇਸ ਨੂੰ ਯਾਦਗਾਰੀ ਸਮਾਗਮ ਦੱਸਿਆ।
ਸਕੂਲ ਦੀ ਪ੍ਰਿੰਸੀਪਲ ਜਸਮੀਤ ਕੌਰ ਨੇ ਸਕੂਲ ਦੇ ਸਾਲਾਨਾ ਦਿਵਸ ਮੌਕੇ ਹਾਜ਼ਰ ਦਰਸ਼ਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।