ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਤ ਹੋਏਗੀ
ਚੰਡੀਗੜ੍ਹ, 7 ਦਸੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ):
ਭਾਰਤ ਦੀ ਮਸ਼ੀਨ ਟੂਲਸ ਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ‘ਮੈਕਮਾ ਐਕਸਪੋ 2024’ ਦਸੰਬਰ 13 ਤੋਂ 16 ਤੱਕ ਪਰੇਡ ਗਰਾਉਂਡ, ਸੈਕਟਰ 17, ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ।
ਪ੍ਰੈੱਸ ਕਲੱਬ, ਚੰਡੀਗੜ੍ਹ ਵਿੱਚ
ਪ੍ਰੈੱਸ ਕਾਨਫਰੰਸ ਦੌਰਾਨ ਕਰਮਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਤੇ ਚਰਨ ਸਿੰਘ ਡਾਇਰੈਕਟਰ ਫਾਰਚਿਊਨ ਐਗਜ਼ੀਬੀਟਰਜ਼ ਨੇ ਦੱਸਿਆ ਕਿ
ਪ੍ਰਦਰਸ਼ਨੀ ਵਿੱਚ ਮਸ਼ੀਨ ਟੂਲ, ਪਲਾਸਟਿਕ ਮਸ਼ੀਨਰੀ, ਆਟੋਮੇਸ਼ਨ ਅਤੇ ਇੰਜੀਨੀਅਰ ਤਕਨਾਲੋਜੀ ਸ਼ਾਮਲ ਹੋਵੇਗੀ। ਇਹ ਪ੍ਰਦਰਸ਼ਨੀ ਉਦਯੋਗਪਤੀਆਂ ਦੇ ਵਪਾਰਕ ਵਾਧੇ ਲਈ ਸਹਾਈ ਹੋਏਗੀ।
ਇਸ ਮੌਕੇ ਤਰਲੋਚਨ ਸਿੰਘ, ਪ੍ਰਧਾਨ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼, ਸੁਰਿੰਦਰ ਗੁਪਤਾ, ਪ੍ਰਧਾਨ ਚੰਡੀਗੜ੍ਹ ਚੈਂਬਰ ਆਫ਼ ਇੰਡਸਟਰੀਜ਼, ਅਰੁਣ ਗੋਇਲ, ਜਨਰਲ ਸਕੱਤਰ, ਚੰਡੀਗੜ੍ਹ ਚੈਂਬਰ ਆਫ਼ ਇੰਡਸਟਰੀਜ਼ ਵੀ ਮੌਜੂਦ ਰਹੇ।
ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਕੁਝ ਪ੍ਰਮੁੱਖ ਪ੍ਰਦਰਸ਼ਕਾਂ ਵਿੱਚ ਜੋਤੀ ਸੀਐਨਸੀ, ਜੈਵੂ ਮਸ਼ੀਨ, ਯਸ਼ੂਕਾ ਗਰੁੱਪ, ਐਡਵਾਂਸ ਗਰੁੱਪ, ਹੈਕੋ ਮਸ਼ੀਨਰੀ, ਜੈ ਸ਼੍ਰੀ ਮਸ਼ੀਨ ਟੂਲਜ਼, ਗੁਰੂਚਰਨ ਇੰਡਸਟਰੀਜ਼, ਫੂਜੀ ਇਲੈਕਟ੍ਰੋਨਿਕਸ, ਟ੍ਰਾਂਸਕੋਨ ਇੰਜਨੀਅਰਜ਼, ਭਾਵਯਾ ਮਸ਼ੀਨ ਟੂਲਸ, ਜੇਕੇ ਮਸ਼ੀਨ ਅਤੇ ਕਨਖਲ ਗਰੁੱਪ ਆਦਿ ਹਿੱਸਾ ਲੈ ਰਹੇ ਹਨ। ਐਕਸਪੋ ਦਾ ਸਮਾਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੋਵੇਗਾ।