ਸਮਰਾਲਾ, 7 ਦਸੰਬਰ,ਬੋਲੇ ਪੰਜਾਬ ਬਿਊਰੋ :
ਪੁਲਿਸ ਥਾਣਾ ਸਮਰਾਲਾ ਵਿਖੇ ਥਾਣਾ ਮੁਖੀ ਵਜੋਂ ਤਾਇਨਾਤ ਦਵਿੰਦਰਪਾਲ ਸਿੰਘ ਦੀ ਬੀਤੀ ਦੇਰ ਰਾਤ ਅਮਲੋਹ- ਨਾਭਾ ਸੜਕ ‘ਤੇ ਹਾਦਸੇ ਦੌਰਾਨ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਭੱਦਲਥੂਹਾ ਵਿਖੇ ਟਰੱਕ ਨੰਬਰ ਆਰਜੇ 19 ਜੀਬੀ- 3508 ਦੇ ਨਾਲ ਹੋਈ ਇਨੋਵਾ ਕਾਰ ਨੰਬਰ ਪੀ ਬੀ -10 ਐਫ ਬੀ- 7000 ਦੀ ਟੱਕਰ ‘ਚ ਐਸਐਚਓ ਦਵਿੰਦਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਿਕ ਉਹ ਇਕ ਵਿਆਹ ਸਮਾਗਮ ਤੋਂ ਆਪਣੇ ਘਰ ਮੰਡੀ ਗੋਬਿੰਦਗੜ੍ਹ ਵਿਖੇ ਜਾ ਰਹੇ ਸਨ।