ਕਪੂਰਥਲਾ, 7 ਦਸੰਬਰ,ਬੋਲੇ ਪੰਜਾਬ ਬਿਊਰੋ :
ਕਪੂਰਥਲਾ ਦੀ ਮਾਡਰਨ ਜੇਲ ’ਚ ਦੋ ਹਵਾਲਾਤੀ ਗਰੁੱਪਾਂ ਵਿਚ ਗੈਂਗਵਾਰ ਹੋ ਗਈ। ਇਹ ਵਾਪਰਿਆ ਕਲ ਰਾਤ, ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਨੋਂ ਗਰੁੱਪਾਂ ਵਿਚ ਝਗੜਾ ਹੋਇਆ, ਜਿਸ ਨੇ ਖੂਨੀ ਰੂਪ ਧਾਰ ਲਿਆ। ਇਸ ਗੈਂਗਵਾਰ ਦੌਰਾਨ ਦੋਨੋਂ ਗਰੁੱਪਾਂ ਦੇ ਚਾਰ ਹਵਾਲਾਤੀ ਜ਼ਖਮੀ ਹੋਏ।
ਜ਼ਖਮੀਆਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਦੋ ਹੋਰ ਹਵਾਲਾਤੀਆਂ ਦਾ ਇਲਾਜ ਕਰਨ ਦੇ ਬਾਅਦ ਉਨ੍ਹਾਂ ਨੂੰ ਮੁੜ ਜੇਲ ’ਚ ਭੇਜ ਦਿੱਤਾ ਗਿਆ ਹੈ। ਜਦਕਿ ਚੌਥਾ ਹਵਾਲਾਤੀ ਇਸ ਵੇਲੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਗੈਂਗਵਾਰ ਦੀ ਸੂਚਨਾ ਮਿਲਦਿਆਂ, ਥਾਣਾ ਸਿਟੀ-2 ਦੇ ਐਸ.ਐਚ.ਓ ਮਨਜੀਤ ਸਿੰਘ ਅਤੇ ਪੀਸੀਆਰ ਟੀਮਾਂ ਸਿਵਲ ਹਸਪਤਾਲ ਪੁੱਜੀਆਂ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਚੱਲ ਰਹੀ ਹੈ।