ਮੋਹਾਲੀ ‘ਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਇਮੀਗਰੇਸ਼ਨ ਕੰਪਨੀ ਦੇ ਮਾਲਕ ਸਣੇ ਛੇ ਗ੍ਰਿਫ਼ਤਾਰ

ਪੰਜਾਬ


ਮੋਹਾਲੀ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਰੁਦ੍ਰਾਖਸ਼ ਗਰੁੱਪ ਓਵਰਸੀਜ਼ ਸਲੂਸ਼ਨਜ਼ ਕੰਪਨੀ ਦੇ ਮਾਲਕ ਸਮੇਤ 6 ਵਿਅਕਤੀਆਂ ਖਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਵਿਅਕਤੀ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਹੜੱਪ ਰਹੇ ਸਨ।
ਸਹਾਇਕ ਪੁਲਿਸ ਕਪਤਾਨ ਸਿਟੀ-1 ਜਯੰਤੀ ਪੂਰੀ ਨੇ ਦੱਸਿਆ ਕਿ ਥਾਣਾ ਫੇਸ-1, ਮੋਹਾਲੀ ਵਿੱਚ 3 ਦਸੰਬਰ ਨੂੰ 3 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਮਾਮਲੇ ਦੀ ਤਸਤੀਕ ਵਿੱਚ ਪਤਾ ਲੱਗਿਆ ਕਿ ਰੁਦ੍ਰਾਖਸ਼ ਗਰੁੱਪ ਓਵਰਸੀਜ਼ ਸਲੂਸ਼ਨਜ਼ ਦੇ ਮਾਲਕ ਰਾਕੇਸ਼ ਰਖੀ ਅਤੇ ਉਨ੍ਹਾਂ ਦੇ 5 ਸਾਥੀਆਂ ਨੇ ਕਈ ਰਾਜਾਂ ਦੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਤਸਤੀਕ ਤੋਂ ਬਾਅਦ ਮੁਲਜ਼ਮਾਂ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।