ਚੰਡੀਗੜ੍ਹ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਦੋ ਵੱਡੇ ਹੋਟਲਾਂ ਵਿੱਚ ਬੰਬ ਹੋਣ ਦੀ ਖਬਰ ਨਾਲ ਖਲਬਲੀ ਮਚ ਗਈ ਹੈ। ਵੀਰਵਾਰ ਦੁਪਹਿਰ ਇੱਕ ਵਜੇ ਤੋਂ ਪਹਿਲਾਂ ਹੋਟਲ ਨੂੰ ਖਾਲੀ ਕਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਹੋਟਲ ਪ੍ਰਬੰਧਕਾਂ ਵਿੱਚ ਹੜਕੰਪ ਮਚ ਗਿਆ। ਸਵੇਰੇ ਮਿਲੀ ਇਸ ਈ-ਮੇਲ ਨੂੰ ਦੇਖਦੇ ਹੀ ਹੋਟਲ ਸਟਾਫ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।
ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ IT ਪਾਰਕ ਸਥਿਤ ਹੋਟਲ ‘ਦ ਲਲਿਤ’ ਅਤੇ ਉਦਯੋਗਿਕ ਖੇਤਰ ਸਥਿਤ ਹੋਟਲ ‘ਹਯਾਤ’ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਵੇਰੇ 11 ਵਜੇ ਤੱਕ ਦੋਵੇਂ ਹੋਟਲਾਂ ਦਾ ਚੱਪੇ-ਚੱਪੇ ਤੇ ਗਹਿਰੀ ਜਾਂਚ ਕੀਤੀ। ਫਿਲਹਾਲ, ਹੋਟਲਾਂ ਨੂੰ ਸੁਰੱਖਿਅਤ ਕਰਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸਦੇ ਪਿੱਛੇ ਦੇ ਸੂਤਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।