ਮੋਹਾਲੀ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਰੁਦ੍ਰਾਖਸ਼ ਗਰੁੱਪ ਓਵਰਸੀਜ਼ ਸਲੂਸ਼ਨਜ਼ ਕੰਪਨੀ ਦੇ ਮਾਲਕ ਸਮੇਤ 6 ਵਿਅਕਤੀਆਂ ਖਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਵਿਅਕਤੀ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਹੜੱਪ ਰਹੇ ਸਨ।
ਸਹਾਇਕ ਪੁਲਿਸ ਕਪਤਾਨ ਸਿਟੀ-1 ਜਯੰਤੀ ਪੂਰੀ ਨੇ ਦੱਸਿਆ ਕਿ ਥਾਣਾ ਫੇਸ-1, ਮੋਹਾਲੀ ਵਿੱਚ 3 ਦਸੰਬਰ ਨੂੰ 3 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਮਾਮਲੇ ਦੀ ਤਸਤੀਕ ਵਿੱਚ ਪਤਾ ਲੱਗਿਆ ਕਿ ਰੁਦ੍ਰਾਖਸ਼ ਗਰੁੱਪ ਓਵਰਸੀਜ਼ ਸਲੂਸ਼ਨਜ਼ ਦੇ ਮਾਲਕ ਰਾਕੇਸ਼ ਰਖੀ ਅਤੇ ਉਨ੍ਹਾਂ ਦੇ 5 ਸਾਥੀਆਂ ਨੇ ਕਈ ਰਾਜਾਂ ਦੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਤਸਤੀਕ ਤੋਂ ਬਾਅਦ ਮੁਲਜ਼ਮਾਂ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।