ਇਹ ਹਰਿਆਣਾ ਤੇ ਪੰਜਾਬ ਦਰਮਿਆਨ ਟਕਰਾਅ ਖੜ੍ਹਾ ਕਰਨ ਦੀ ਗਿਣਤੀ ਮਿੱਥੀ ਸਾਜ਼ਿਸ਼ ਹੈ
ਮਾਨਸਾ, 6 ਦਸੰਬਰ ,ਬੋਲੇ ਪੰਜਾਬ ਬਿਊਰੋ :
ਸ਼ੰਭੂ ਬਾਰਡਰ ਉੱਤੇ ਪਿਛਲੇ ਤਿੰਨ ਸੌਂ ਦਿਨ ਤੋਂ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਵਲੋਂ ਅਗਾਂਊ ਕੀਤੇ ਐਲਾਨ ਮੁਤਾਬਿਕ ਤੋਰੇ101 ਕਿਸਾਨਾਂ ਦੇ ਜਥਾ ਉਤੇ ਹਰਿਆਣਾ ਪੁਲਿਸ ਵਲੋਂ ਢਾਹੇ ਤਸ਼ੱਦਦ ਅਤੇ ਕਈ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਸਖ਼ਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ
ਅਜਿਹਾ ਕਰਕੇ ਮੋਦੀ ਸਰਕਾਰ ਪੰਜਾਬ ਤੇ ਹਰਿਆਣਾ ਦਰਮਿਆਨ ਨਫ਼ਰਤ ਤੇ ਵਿਰੋਧ ਦੇ ਬੀਜ ਬੀਜਣ ਦੀ ਘਾਤਕ ਸਾਜ਼ਿਸ਼ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਸਰਕਾਰ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਉਹ ਸੁਪਰੀਮ ਕੋਰਟ ਵਲੋਂ ਦਿੱਤੀ ਸਲਾਹ ਮੁਤਾਬਿਕ ਅਪਣੀਆਂ ਮੰਗਾਂ ਬਾਰੇ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਥੋੜ੍ਹੀ ਗਿਣਤੀ ਵਿਚ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਕੌਮੀ ਰਾਜਧਾਨੀ ਪਹੁੰਚਣ ਤੋਂ ਰੋਕੇ।
ਅਜਿਹਾ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਦੇਸ਼ ਦੀ ਆਮ ਜਨਤਾ ਦੀ ਨਜ਼ਰ ਵਿੱਚ ਬਦਨਾਮ ਕਰਨ ਅਤੇ ਨਿਖੇੜਣ ਦੀ ਘਾਤਕ ਨੀਤੀ ਉਤੇ ਚੱਲ ਰਹੀ ਹੈ। ਆਬਾਦੀ ਦਾ ਫਿਰਕੂ ਧਰੁਵੀਕਰਨ ਕਰਨ ਦੀ ਮੋਦੀ ਸਰਕਾਰ ਦੀ ਇਹ ਚਾਲ ਦੇਸ ਦੇ ਭਵਿੱਖ ਅਤੇ ਲੋਕਤੰਤਰ ਲਈ ਬੇਹੱਦ ਖਤਰਨਾਕ ਹੈ।