ਡੇਲੀਵੇਜ ਯੂਨੀਅਨ ਦੀ ਕਾਰਜਕਾਰੀ ਇੰਜੀਨੀਅਰ ਨੰਗਲ ਡੈਮ ਨਾਲ ਮੀਟਿੰਗ ਹੋਈ

ਪੰਜਾਬ


ਡੇਲੀਵੇਜ ਕਾਮਿਆਂ ਦੀ ਛਾਂਟੀ ਵਿਰੁੱਧ ਕੀਤੇ ਜਾਣਗੇ ਲਗਾਤਾਰ ਰੋਸ਼ ਮੁਜਾਹਰੇ


ਨੰਗਲ 6 ਦਸੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਐਕਸੀਅਨ ਨੰਗਲ ਯੂਨੀਅਨ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਗਏ ਸਨ। ਪ੍ਰੰਤੂ ਐਕਸੀਅਨ ਵੱਲੋਂ ਨਾ ਮੀਟਿੰਗ ਦਾ ਸਮਾਂ ਦਿੱਤਾ , ਅਤੇ ਨਾ ਹੀ ਮੰਗਾਂ ਦਾ ਨਿਪਟਾਰਾ ਕੀਤਾ । ਜਿਸ ਕਾਰਨ ਯੂਨੀਅਨ ਵੱਲੋਂ ਐਕਸੀਅਨ ਦੇ ਦਫਤਰ ਮੂਹਰੇ ਪਰਿਵਾਰਾਂ ਸਮੇਤ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹਨਾਂ ਨੇ ਦੱਸਿਆ ਕਿ ਜਦੋਂ ਹੀ ਯੂਨੀਅਨ ਵੱਲੋਂ ਰੋਸ ਮਾਰਚ ਕਰਕੇ ਦਫਤਰ ਵਿਖੇ ਧਰਨਾ ਦੇਣ ਜਾ ਰਹੇ ਸੀ ਤਾ ਮੋਕੇ ਤੇ ਐਕਸੀਅਨ ਨੰਗਲ ਡੈਮ ਵਲੋਂ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ। ਉਹਨਾ ਨੇ ਦੱਸਿਆ ਕੇ ਤੁਹਾਡੀ ਸੈਕਸ਼ਨ 10 ਦਸੰਬਰ ਤੱਕ ਹੈ ਗੱਲ ਬਾਤ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੇ ਮੈਡਜ ਖ਼ਤਮ ਹੋਣ ਤੋਂ ਪਹਿਲਾ ਤੁਹਾਡੇ ਮੈਡਜ ਮੰਗਵਾ ਲਏ ਜਾਣਗੇ। ਤੁਹਾਨੂੰ ਲਗਾਤਾਰ ਕੰਮ ਦਿਤਾ ਜਾਵੇਗਾ । ਇਥੋਂ ਤੱਕ ਆਪ ਜੀ ਦੇ ਦਫਤਰ ਵੱਲੋਂ ਮੈਡਜ ਦੀ ਡਿਮਾਂਡ ਨਹੀਂ ਭੇਜੀ ਗਈ। ਇਹਨਾਂ ਨੇ ਦੋਸ਼ ਲਾਇਆ ਕਿ ਮੰਡਲ ਦਫਤਰ ਸਮੇਤ ਉੱਚ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਡੈਲੀਵੇਜ ਕਿਰਤੀਆਂ ਦਾ ਸੋਸ਼ਣ ਕਿਤਾ ਜਾ ਰਿਹਾ ਹੈ ਜਦੋ ਕੇ ਵਿਭਾਗ ਵਿਚ ਸੇਕੜੇ ਪੋਸਟਾਂ ਖਾਲੀ ਪਈਆਂ ਹਨ। ਨਹਿਰ ਅਤੇ ਸੇਫਨਾ ਆਦਿ ਤੈ ਅਨੇਕਾਂ ਹੀ ਕੰਮ ਹੋਣ ਤੋਂ ਰਹਿੰਦਾ ਹਨ ।ਇਹਨਾ ਵਲੋਂ ਨਹਿਰ ਅਤੇ ਸੇਫਨਾ ਦੀ ਸੇੰਡ ਗਰੋਟ ਦਾ ਕੰਮ ਪੱਕਾ ਹੀ ਬੰਦ ਕਿਤਾ ਹੋਇਆਂ ਰੈ।ਪਿਛਲੇ ਕਾਫੀ ਸਮੇਂ ਤੋਂ ਸੇੰਡ ਗਰੋਟ ਦਾ ਕੰਮ ਕਰਵਾਇਆ ਹੀ ਨਹੀਂ ਜਾ ਰਿਹਾ ਹੈ ।ਜੋ ਸਾਲ 2012 ਤੋਂ ਪਹਿਲਾ ਦੋਨੋ ਸਾਇਡਾਂ ਅਤੇ ਸੇਫਨਾ ਦੀ ਗਰੋਟ ਕਰਵਾਈ ਜਾਂਦੀ ਸੀ ,ਹਰ ਸਾਲ ਉਹ ਨਹਿਰ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਕਰਵਾਈ ਜਾਂਦੀ ਸੀ ।ਹੁਣ ਅਧਿਕਾਰੀਆਂ ਵਲੋਂ ਇਹ ਕੰਮ ਨਹੀਂ ਕਰਵਾਏ ਜਾਂਦੇ । ਜਦੋਂ ਕਿ ਬੀਬੀਐਮਬੀ ਵਿੱਚੋਂ ਪੱਕੇ ਵਰਕਰ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਹੋ ਗਏ ਹਨ। ਡੈਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾ ਰਿਹਾ ਨਹਿਰ ਦੀ ਦੇਖਭਾਲ ਸਾਫ, ਸਫ਼ਾਈ ,ਰਿਪੇਅਰ ਆਦ ਕੰਮ ਲੰਮੇ ਸਮੇਂ ਤੋਂ ਬੰਦ ਪਏ ਹਨ। ਇਹਨਾਂ ਦੱਸਿਆ ਕਿ ਅਧਿਕਾਰੀ ਡੇਲੀਵੇਜ ਕਾਮਿਆਂ ਦੀ ਭਰਤੀ ਨੂੰ ਬੰਦ ਕਰਕੇ ਸਮੁੱਚਾ ਕੰਮ ਠੇਕੇ ਤੇ ਦੇਣਾ ਚਾਹੁੰਦੇ ਹਨ ।ਜਿਸ ਕਾਰਨ ਵਰਕਰਾਂ ਦੀ ਗਿਣਤੀ ਵਧਾਈ ਨਹੀਂ ਜਾਂਦੀ ਹੈ ਅਤੇ ਨਾ ਹੀ ਨਵੀ ਭਰਤੀ ਕੀਤੀ ਜਾ ਰਹੀ, ਇਹਨਾਂ ਮੰਗ ਕੀਤੀ ਕਿ ਡੈਲੀਵੇਜ ਕਿਰਤੀਆਂ ਨੂੰ 365 ਦਿਨ ਲਗਾਤਾਰ ਕੰਮ ਦਿਤਾ ਜਾਵੇ । ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਡੈਲੀਵੇਜ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਡੈਲੀਵੇਜ ਕਿਰਤੀਆਂ ਨੂੰ 10 ਦਸੰਬਰ ਤੋਂ ਕੰਮ ਤੋਂ ਹਟਾਇਆ ਗਿਆ ਤਾਂ ਚੀਫ ਇੰਜੀਨੀਅਰ ਭਾਖੜਾ ਡੈਮ ਦੇ ਦਫਤਰ ਮੂਹਰੇ ਲਗਾਤਾਰ ਧਰਨਾ, ਰੋਸ ਮਾਰਚ ਕੀਤੇ ਜਾਣਗੇ।ਜਿਸ ਦੀ ਜਿੰਮੇਵਾਰੀ ਬੀ ਬੀ ਐਮ ਬੀ ਮੰਨੇਜਮੈਂਟ ਦੀ ਹੋਵੇਗੀ
ਇਸ ਮੌਕੇ ਧਰਿਮੰਦਰ, ਜਸਵੀਰ, ਵਰਿੰਦਰ, ਹੇਮਰਾਜ, ਕੇਲਾਸ, ਰਮਨ, ਪ੍ਰਿਤਪਾਲ, ਬਲਕਾਰ, ਹਰਜਿੰਦਰ, ਅਨਿਲ, ਰਾਮਹਰਕ, ਜੈਪ੍ਰਕਾਸ, ਦਰਸ਼ਨ, ਨਰਿੰਦਰ, ਰਾਮਪਾਲ, ਕਮਲਜੀਤ, ਮੋਹਨ, ਸੰਦੀਪ, ਕੁਲਦੀਪ, ਰਾਜ ਕੁਮਾਰ, ਜੈਂਤੀਦਰ, ਸੰਤਰਾਮ, ਹਰਵਿੰਦਰ ਆਦਿ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।