ਕਿਸਾਨਾਂ ਦੇ ਮਰਜੀਵੜੇ ਜਥੇ ਨੂੰ ਵਾਪਸ ਬੁਲਾਇਆ, ਪੁਲਿਸ ਵੱਲੋਂ ਚਲਾਏ ਹੰਝੂ ਗੈਸ ਦੇ ਗੋਲਿਆਂ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਕਈ ਕਿਸਾਨ ਜ਼ਖਮੀ

ਚੰਡੀਗੜ੍ਹ


ਚੰਡੀਗੜ੍ਹ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਮਰਜੀਵੜੇ ਜਥੇ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪੰਧੇਰ ਖੁਦ ਉਨ੍ਹਾਂ ਨੂੰ ਲੈਣ ਆਏ ਸਨ। ਹੁਣ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਸਾਰੇ ਕਿਸਾਨ ਮੰਚ ‘ਤੇ ਪਰਤ ਆਏ ਹਨ।
ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਚਲਾਏ ਗਏ। ਹੁਣ ਤੱਕ 26 ਤੋਂ ਵੱਧ ਗੋਲੇ ਦਾਗੇ ਜਾ ਚੁੱਕੇ ਹਨ। ਦੂਜੇ ਪਾਸੇ 101 ਕਿਸਾਨਾਂ ਦਾ ਜਥਾ ਜੋ ਬਾਰਡਰ ‘ਤੇ ਬੈਰੀਕੇਡਿੰਗ ‘ਤੇ ਪਹੁੰਚਿਆ ਸੀ ਹੁਣ ਵਾਪਸ ਪਰਤ ਗਿਆ ਹੈ।
ਹਰਿਆਣਾ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ। ਹੁਣ ਤੱਕ ਸੱਤ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ। ਅੰਮ੍ਰਿਤਸਰ ਦੇ ਸਵਰਨ ਸਿੰਘ ਦੀ ਲੱਤ ‘ਤੇ ਪਲਾਸਟਿਕ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।