ਅੰਮ੍ਰਿਤਸਰ, 5 ਦਸੰਬਰ,ਬੋਲੇ ਪੰਜਾਬ ਬਿਊਰੋ :
ਸ੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਸਜ਼ਾ ਭੁਗਤਣ ਸਮੇਂ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਦੌਰਾਨ ਇੱਕ ਔਰਤ, ਜਿਸ ਦੇ ਹੱਥਾਂ ਵਿੱਚ ਮਠਿਆਈਆਂ ਦਾ ਡੱਬਾ ਵੀ ਸੀ, ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। ਔਰਤ ਸਿਰ ‘ਤੇ ਡੱਬਾ ਰੱਖ ਕੇ ਅਕਾਲੀ ਆਗੂਆਂ ਖਿਲਾਫ ਆਪਣਾ ਗੁੱਸਾ ਕੱਢ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨਰਾਇਣ ਸਿੰਘ ਚੌੜਾ ਦੇ ਸਮਰਥਨ ‘ਚ ਆਈ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਹ ਇਹ ਡੱਬਾ ਨਰਾਇਣ ਸਿੰਘ ਚੌੜਾ ਨੂੰ ਦੇਣ ਆਈ ਹੈ।