ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

Uncategorized ਸੰਸਾਰ ਪੰਜਾਬ


ਓਨਟਾਰੀਓ, 5 ਦਸੰਬਰ,ਬੋਲੇ ਪੰਜਾਬ ਬਿਊਰੋ :


ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸਰਨੀਆ ਵਿੱਚ ਬੀਤੇ ਦਿਨੀ 22 ਸਾਲਾ ਪੰਜਾਬੀ ਵਿਦਿਆਰਥੀ ਗੁਰਸਿਸ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਸਿਸ ਭਾਰਤ ਦਾ ਨਾਗਰਿਕ ਸੀ ਅਤੇ ਲੈਂਬਟਨ ਕਾਲਜ ਵਿੱਚ ਵਪਾਰ ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਉਸ ਦੀ ਰਿਹਾਇਸ਼ ‘ਤੇ ਵਾਪਰੀ, ਜਿੱਥੇ ਉਹ ਅਤੇ ਮੁਲਜ਼ਮ ਕਿਰਾਏ ‘ਤੇ ਇੱਕੋ ਘਰ ਵਿੱਚ ਰਹਿੰਦੇ ਸਨ।
ਸਾਰਨੀਆ ਪੁਲਿਸ ਨੂੰ ਬੀਤੇ ਦਿਨੀ ਸਵੇਰ ਵੇਲੇ ਇੱਕ ਫੋਨ ਆਇਆ ਜਿਸ ਵਿੱਚ ਚਾਕੂ ਬਾਜ਼ੀ ਦੀ ਸੂਚਨਾ ਦਿੱਤੀ ਗਈ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੁਰਸਿਸ ਸਿੰਘ ਨੂੰ ਮ੍ਰਿਤਕ ਪਾਇਆ। ਕਰਾਸਲੇ ਹੰਟਰ, 36, ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਸਿਸ ਅਤੇ ਹੰਟਰ ਰਸੋਈ ਵਿੱਚ ਮੌਜੂਦ ਸਨ। ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜੋ ਇੰਨੀ ਵਧ ਗਈ ਕਿ ਹੰਟਰ ਨੇ ਗੁਰਸਿਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਗੁਰਸਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲੈਂਬਟਨ ਕਾਲਜ ਨੇ ਗੁਰਸਿਸ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਲਜ ਨੇ ਕਿਹਾ ਕਿ ਅਸੀਂ ਇੱਕ ਵਿਦਿਆਰਥੀ ਦੀ ਅਜਿਹੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਗੁਰਸਿਸ ਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ ਅਤੇ ਅੰਤਿਮ ਸਸਕਾਰ ਕਰਨ ਅਤੇ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।