ਰੋਹਤਕ, 4 ਦਸੰਬਰ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਰੋਹਤਕ ਵਿਖੇ ਰਾਤ ਐਸਟੀਐਫ ਅਤੇ ਸੀਆਈਏ ਟੀਮ ਦਾ ਗੈਂਗਸਟਰ ਰਾਹੁਲ ਬਾਬਾ ਤੇ ਸਾਥੀਆਂ ਨਾਲ ਮੁਕਾਬਲਾ ਹੋਇਆ। ਗੈਂਗਸਟਰ ਰਾਹੁਲ ਬਾਬਾ ਦਾ ਸਾਥੀ ਦੀਪਕ ਐਨਕਾਊਂਟਰ ਵਿੱਚ ਮਾਰਿਆ ਗਿਆ। ਜਦਕਿ ਦੋ ਬਦਮਾਸ਼ ਜ਼ਖਮੀ ਹੋ ਗਏ।
ਮੁਕਾਬਲੇ ਦੌਰਾਨ ਗੈਂਗਸਟਰ ਰਾਹੁਲ ਬਾਬਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਫੀ ਦੇਰ ਤੱਕ ਪੁਲਸ ‘ਤੇ ਗੋਲੀਆਂ ਚਲਾਈਆਂ।ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਰਾਹੁਲ ਬਾਬਾ ਅਤੇ ਉਸ ਦੇ ਸਾਥੀ ਆਯੂਸ਼ ਦੀ ਲੱਤ ਵਿੱਚ ਗੋਲੀ ਲੱਗੀ ਸੀ ਜਦੋਂ ਕਿ ਤੀਜਾ ਸਾਥੀ ਦੀਪਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਦੀਪਕ ਯੂਪੀ ਦੇ ਬਾਗਪਤ ਦੇ ਬਲਨੀ ਪਿੰਡ ਦਾ ਰਹਿਣ ਵਾਲਾ ਸੀ।ਗੈਂਗਸਟਰ ਰਾਹੁਲ ਬਾਬਾ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਜੁੜਿਆ ਹੋਇਆ ਹੈ।
ਜ਼ਖਮੀ ਆਯੂਸ਼ ਰੋਹਤਕ ਦਾ ਰਹਿਣ ਵਾਲਾ ਹੈ। ਜਦੋਂਕਿ ਦੀਪਕ ਯੂਪੀ ਦੇ ਬਾਗਪਤ ਦਾ ਰਹਿਣ ਵਾਲਾ ਸੀ। ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਬਦਮਾਸ਼ਾਂ ਦਾ ਪੁਲੀਸ ਸੁਰੱਖਿਆ ਹੇਠ ਪੀਜੀਆਈ ਰੋਹਤਕ ਦੇ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ।