ਘਰੋਂ ਸਮਾਨ ਲੈਣ ਦੁਕਾਨ ‘ਤੇ ਗਈਆਂ ਦੋ ਨਾਬਾਲਗ ਲੜਕੀਆਂ ਲਾਪਤਾ

ਪੰਜਾਬ


ਤਲਵੰਡੀ ਸਾਬੋ, 4 ਦਸੰਬਰ,ਬੋਲੇ ਪੰਜਾਬ ਬਿਊਰੋ :


ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਵਿੱਚੋਂ ਦੋ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ। ਦੋਵੇਂ ਕੁੜੀਆਂ ਦਿਨ ਦਿਹਾੜੇ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਲਈ ਦੁਕਾਨ ਤੇ ਹੀ ਗਈਆਂ ਸਨ ਕਿ ਗਾਇਬ ਹੋ ਗਈਆਂ, ਮੁੜ ਕੇ ਘਰ ਵਾਪਸ ਨਹੀਂ ਆਈਆਂ। ਜਿਸ ਤੋਂ ਬਾਅਦ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮਿਲੀਆਂ। ਜਿਸ ਕਾਰਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।
ਇਸ ਸਬੰਧੀ ਕੁੜੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਪੀੜਤ ਮਾਪਿਆਂ ਨੇ ਦੱਸਿਆ ਕਿ ਸਾਡੀਆਂ ਲੜਕੀਆਂ ਸੱਤਵੀਂ ਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ ਅਤੇ ਉਹ ਘਰੋਂ ਖਾਣ ਪੀਣ ਦਾ ਸਮਾਨ ਲੈਣ ਲਈ ਥੋੜੀ ਦੂਰ ਪੈਂਦੀ ਦੁਕਾਨ ‘ਤੇ ਹੀ ਗਈਆਂ ਸਨ, ਪਰ ਮੁੜ ਕੇ ਵਾਪਸ ਨਹੀਂ ਆਈਆਂ। ਉਨ੍ਹਾਂ ਸ਼ੱਕ ਜਤਾਇਆ ਕਿ ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ ਹੈ।
ਇਸ ਸਬੰਧੀ ਤਲਵੰਡੀ ਸਾਬੋ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਲੜਕੀਆਂ ਨੂੰ ਲੱਭ ਲਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।