ਚੰਡੀਗੜ੍ਹ, 3 ਦਸੰਬਰ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ’ਚ 7 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਹੋ ਰਿਹਾ ਹੈ। ਸ਼ੋਅ ਨੂੰ ਲੈ ਕੇ ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ਨੂੰ ਕਰਨ ਔਜਲਾ ਵਿਰੁਧ ਸ਼ਿਕਾਇਤ ਦਿਤੀ ਹੈ। ਪੰਡਤ ਰਾਓ ਨੇ ਐਸਐਸਪੀ ਚੰਡੀਗੜ੍ਹ ਅਤੇ ਡੀਜੀਪੀ ਚੰਡੀਗੜ੍ਹ ਨੂੰ ਆਨਲਾਈਨ ਸ਼ਿਕਾਇਤ ਭੇਜੀ ਹੈ।
ਪੰਡਿਤ ਰਾਓ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਰਨ ਔਜਲਾ ਦੇ ਕੁੱਝ ਅਜਿਹੇ ਗੀਤ ਹਨ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ। ਪੰਡਤ ਰਾਓ ਨੇ ਚਿੱਟਾ ਕੁਰਤਾ, ਅਧੀਆ, ਕੁਝ ਦਿਨ, ਅਲਕੋਹਲ2 ਅਤੇ ਬੰਦੂਕ ਵਾਲੇ ਗੀਤਾਂ ਨੂੰ ਲਾਈਵ ਸ਼ੋਅ ਦੌਰਾਨ ਨਾ ਗਾਉਣ ਲਈ ਕਿਹਾ ਗਿਆ ਹੈ।
ਪੰਡਿਤ ਰਾਓ ਨੇ ਕਰਨ ਔਜਲਾ ਨੂੰ ਯੂ-ਟਿਊਬ ਤੋਂ ਇਨ੍ਹਾਂ ਗੀਤਾਂ ਨੂੰ ਹਟਾਉਣ ਲਈ ਕਹਿਣ ’ਤੇ ਪੁਲਿਸ ਨੂੰ ਸੰਮਨ ਕਰਨ ਲਈ ਕਿਹਾ ਹੈ। ਪੰਡਤ ਰਾਓ ਨੇ ਸ਼ਿਕਾਇਤ ਵਿਚ ਇਹ ਵੀ ਦਸਿਆ ਹੈ ਕਿ ਜੇਕਰ ਕਰਨ ਔਜਲਾ ਇਹ ਗੀਤ ਸਟੇਜ ’ਤੇ ਗਾਉਂਦੇ ਹਨ ਤਾਂ ਉਹ ਐਸਐਸਪੀ ਤੇ ਡੀਜੀਪੀ ਚੰਡੀਗੜ੍ਹ ਵਿਰੁਧ ਅਦਾਲਤ ਦੀ ਮਾਣਹਾਨੀ ਕੇਸ ਦਾਇਰ ਕਰਨਗੇ।