ਅੰਮ੍ਰਿਤਸਰ, 3ਦਸੰਬਰ,ਬੋਲੇ ਪੰਜਾਬ ਬਿਊਰੋ :
ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤੋਂ ਬਾਅਦ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਿਆਨ ਦਿੱਤਾ ਹੈ ਕਿ ਜੋ ਅਕਾਲੀ ਆਗੂਆਂ ਨੇ ਕਬੂਲ ਕੀਤਾ ਹੈ, ਉਹੀ ਮੇਰੀ ਚਾਰਜਸ਼ੀਟ ਵਿਚ ਸੀ। ਬੇਅਦਬੀ ਅਤੇ ਬਰਗਾੜੀ ਦੀ ਲੜਾਈ ਲੜ ਰਹੇ ਅਤੇ ਇਸ ਮਾਮਲੇ ਵਿਚ ਆਪਣੀ ਆਈਪੀਐਸ ਦੀ ਨੌਕਰੀ ਛੱਡ ਚੁੱਕੇ ਕੁੰਵਰ ਨੇ ਕਿਹਾ ਕਿ ਇਹ ਦਿਨ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਸਮੇਤ ਸਮੂਹ ਪੰਜਾਬ ਵਾਸੀਆਂ ਲਈ ਖੁਸ਼ੀ ਦਾ ਦਿਨ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਫੈਸਲਾ ਆਇਆ ਹੈ ਅਤੇ ਜੋ ਕਾਰਵਾਈ ਹੋਈ ਹੈ, ਉਸ ਵਿਚ ਮੁਲਜਮ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਉਹ ਹਰ ਗੱਲ ਉਨ੍ਹਾਂ ਦੀ ਜਾਂਚ ਦਾ ਹਿੱਸਾ ਰਹੀ ਹੈ। ਜੋ ਕੁਝ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ, ਇਹ ਇਕ ਟ੍ਰੇਲਰ ਹੈ। ਦੇਖੋ ਅੱਗੇ-ਅੱਗੇ ਕੀ ਹੁੰਦਾ ਹੈ। ਸੱਚ ਸਾਹਮਣੇ ਆ ਜਾਵੇਗਾ। ਹਰ ਚਿਹਰੇ ਤੋਂ ਨਕਾਬ ਹਟ ਜਾਵੇਗਾ।