ਚੰਡੀਗੜ੍ਹ 2 ਦਸੰਬਰ ,ਬੋਲੇ ਪੰਜਾਬ ਬਿਊਰੋ :
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸਦੀ ਪ੍ਰਧਾਨਗੀ ਪ੍ਰਸਿੱਧ ਕਵਿੱਤਰੀ ਅਤੇ ਚਿੰਤਕ ਡਾ. ਗੁਰਮਿੰਦਰ ਸਿੱਧੂ ਜੀ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਅਲੋਚਕ ਅਤੇ ਸਾਬਕਾ ਜਿਲਾ ਭਾਸ਼ਾ ਅਫ਼ਸਰ ਮੋਹਾਲੀ ਡਾ.ਦਵਿੰਦਰ ਸਿੰਘ ਬੋਹਾ ਜੀ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕੇਂਦਰ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਪਰਮ ਜੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਸਮਾਰੋਹ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਸਨਮਾਨਿਤ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਗੁਰਦਾਸ ਸਿੰਘ ਦਾਸ, ਰਤਨ ਬਾਬਕਵਾਲਾ, ਬਲਵਿੰਦਰ ਢਿੱਲੋਂ ਤੇ ਬਲਜੀਤ ਕੌਰ, ਹਰਿੰਦਰ ਹਰ, ਤੇਜਾ ਸਿੰਘ ਥੂਹਾ, ਸਿਮਰਜੀਤ ਗਰੇਵਾਲ, ਦਰਸ਼ਨ ਤਿਓਣਾ, ਭੁਪਿੰਦਰ ਮਟੌਰਵਾਲਾ, ਹਰਜੀਤ ਸਿੰਘ, ਲਾਭ ਸਿੰਘ ਲਹਿਲੀ ਅਤੇ ਸਰਬਜੀਤ ਸਿੰਘ ਨੇ ਗੀਤਾਂ ਰਾਹੀਂ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਦਾ ਵਿਖਿਆਨ ਕੀਤਾ।
ਸੁਭਾਸ਼ ਭਾਸਕਰ, ਨਰਿੰਦਰ ਕੌਰ, ਰੇਖਾ ਮਿੱਤਲ, ਬਲਦੇਵ ਬਿੰਦਰਾ, ਵਰਿੰਦਰ ਚੱਠਾ, ਮਲਕੀਤ ਨਾਗਰਾ, ਬਹਾਦਰ ਸਿੰਘ ਗੋਸਲ, ਰਾਜਿੰਦਰ ਰੇਨੂੰ, ਮਿੱਕੀ ਪਾਸ਼ੀ, ਕੰਵਲਦੀਪ ਕੌਰ, ਜਸਪਾਲ ਦੇਸੂਵੀ, ਚਰਨਜੀਤ ਕਲੇਰ, ਜਸਪਾਲ ਕੰਵਲ, ਰਮਨਦੀਪ ਰਮਣੀਕ, ਅੰਸ਼ੂਕਰ ਮਹੇਸ਼, ਸਾਗਰ ਭੂਰੀਆ, ਚਰਨਜੀਤ ਕੌਰ ਬਾਠ, ਭਰਪੂਰ ਸਿੰਘ ਨੇ ਕਵਿਤਾਵਾਂ ਰਾਹੀਂ ਸਮਾਜਿਕ ਅਤੇ ਰਾਜਨੀਤਕ ਵਿਸ਼ੇ ਛੋਹੇ। ਆਸ਼ਾ ਕੰਵਲ ਅਤੇ ਤਰਸੇਮ ਰਾਜ ਨੇ ਸੰਗੀਤਕ ਸੱਭਿਆਚਾਰਕ ਗੀਤ ਅਤੇ ਡਾ. ਸ਼ਸ਼ੀ ਪ੍ਰਭਾ ਨੇ ਹਿੰਦੀ ਕਵਿਤਾ ਨਾਲ ਰਾਜਨੀਤਕ ਚੋਟ ਲਾਈ। ਡਾ. ਮਨਜੀਤ ਬੱਲ ਨੇ ਫਿਲਮੀ ਗੀਤ ਨੂੰ ਬੰਸਰੀ ਧੁਨਾਂ ਰਾਹੀਂ ਪੇਸ਼ ਕਰਕੇ ਵਾਹਵਾ ਖੱਟੀ।
ਡਾ. ਸ਼ਿੰਦਰਪਾਲ ਸਿੰਘ ਨੇ ਗਿਣਨਾਤਮਿਕ ਨਾਲੋਂ ਗੁਣਨਾਤਮਿਕ ਰਚਨਾ ਵੱਲ ਧਿਆਨ ਦੇਣ ਦਾ ਸੁਝਾਅ ਦਿੱਤਾ। ਡਾ. ਦਵਿੰਦਰ ਬੋਹਾ ਜੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਬਾਲ ਸਾਹਿਤ ਵੱਲ ਧਿਆਨ ਦੇਣ ਅਤੇ ਸਾਹਿਤਕ ਵਰਕਸ਼ਾਪ ਲਗਾਉਣ ਦਾ ਸੁਝਾਅ ਦਿੱਤਾ। ਡਾ. ਗੁਰਮਿੰਦਰ ਸਿੱਧੂ ਜੀ ਨੇ ਸਾਰੇ ਲੇਖਕਾਂ ਦੀਆਂ ਰਚਨਾਵਾਂ ਦੀ ਵੱਖਰੇ ਢੰਗ ਨਾਲ ਪ੍ਰਸੰਸਾ ਕਰਕੇ ਹੱਲਾਸ਼ੇਰੀ ਦਿੱਤੀ ਅਤੇ ਆਪਣੀ ਇੱਕ ਛੋਟੀ ਕਵਿਤਾ ‘ਕਿਰਨਾਂ ਦਾ ਝਾੜੂ ਲੈ ਕੇ’ ਪੇਸ਼ ਕੀਤੀ। ਡਾ. ਅਵਤਾਰ ਸਿੰਘ ਪਤੰਗ ਨੇ ਜਿੱਥੇ ਰਚਨਾ ਵਿੱਚ ਗਿਆਨ ਅਤੇ ਵਿਦਵਤਾ ਦੀ ਗੱਲ ਕੀਤੀ ਉੱਥੇ ਹੀ ਹਾਜ਼ਰ ਸਰੋਤਿਆਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਦਰਸ਼ਨ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਇਸ ਮੌਕੇ ਨਰਿੰਦਰ ਸਿੰਘ, ਪ੍ਰਲਾਦ ਸਿੰਘ, ਡਾ. ਬਲਦੇਵ ਸਿੰਘ ਖਹਿਰਾ, ਸੀਮਾ ਰਾਣੀ, ਰਾਜ ਰਾਣੀ, ਪਿਆਰਾ ਸਿੰਘ ਰਾਹੀ, ਗੁਰਨਾਮ ਸਿੰਘ, ਰਜਿੰਦਰ ਸਿੰਘ ਧੀਮਾਨ, ਗੁਰਦੀਪ ਧੀਮਾਨ, ਹਰਬੰਸ ਸੋਢੀ, ਅਜਾਇਬ ਔਜਲਾ ਤਰਨਜੀਤ ਸਿੰਘ ਅਤੇ ਐਨ. ਐੱਸ ਲਹਿਲ ਹਾਜ਼ਰ ਸਨ।