‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ 22 ਫਰਵਰੀ 2025 ਨੂੰਹੋਏਗਾ ਅੰਤਰਰਾਸ਼ਟਰੀ ਸਨਮਾਨ ਸਮਾਗਮ : ਅਜੈਬ ਸਿੰਘ ਚੱਠਾ

ਚੰਡੀਗੜ੍ਹ

ਅਧਿਆਪਕ ਸਿਖਲਾਈ ਵਰਕਸ਼ਾਪਾਂ ਦੀ ਸ਼ੁਰੂਆਤ


ਚੰਡੀਗੜ੍ਹ, 2 ਦਸੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਜਗਤ ਪੰਜਾਬੀ ਸਭਾ ਵੱਲੋਂ ਅਧਿਆਪਕਾਂ ਲਈ ਟ੍ਰੇਨਿੰਗ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ। ਤਿੰਨ ਘੰਟੇ ਦੀ ਹਰ ਵਰਕਸ਼ਾਪ ਵਿੱਚ ਮਾਹਰ ਬੁਲਾਰਿਆਂ ਰਾਹੀਂ ਭਾਸ਼ਣ ਕਲਾ, ਨੈਤਿਕਤਾ ਪੜਾਉਣ ਵਾਲਾ ਮਾਹੌਲ ਬਣਾਉਣਾ, ਪੰਜਾਬੀ ਭਾਸ਼ਾ ਤੇ ਕਾਮਯਾਬ ਜ਼ਿੰਦਗੀ ਜਿਉਣ ਦੇ ਢੰਗਾਂ ਵਰਗੇ ਪੰਜ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸਰਦਾਰ ਅਜੈਬ ਸਿੰਘ ਚੱਠਾ ਤੇ ਪੰਜਾਬ ਇਕਾਈ ਦੇ ਪ੍ਰਧਾਨ ਪ੍ਰਿੰਸੀਪਲ ਹਰਕੀਰਤ ਕੌਰ ਨੇ ਦੱਸਿਆ ਕਿ ਸਮਾਜ ਸੁਧਾਰ ਵਾਲੀ ਇਨਾਂ ਵਰਕਸ਼ਾਪਾਂ ਦੀ ਲਹਿਰ ਵਿੱਚ ਹਿੱਸਾ ਲੈਣ ਵਾਲੇ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਚੋਣਵੇਂ ਅਧਿਆਪਕਾਂ ਨੂੰ
‘ਵਿਰਾਸਤ-ਏ-ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ 22 ਫਰਵਰੀ 2025 ਵਾਲੇ ਦਿਨ ਸਾਂਝੇ ਅੰਤਰਰਾਸ਼ਟਰੀ ਸਨਮਾਨ ਸਮਾਗਮ ਵਿਚ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਰਤ ਵਿਚ ਇਹ ਵਰਕਸ਼ਾਪਾਂ ਤੇ ਸਮਾਗਮ ਡਾਕਟਰ ਸਤਨਾਮ ਸਿੰਘ ਸੰਧੂ ਸਰਪ੍ਰਸਤ ਜਗਤ ਪੰਜਾਬੀ ਸਭਾ ਦੀ ਨਿਗਰਾਨੀ ਵਿੱਚ ਹੋ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।