ਸੀ ਆਰ ਏ 301/23 ਦੀਆਂ ਰਹਿੰਦੀਆਂ ਲਿਸਟਾਂ ਜਾਰੀ ਕਰਨ ਲਈ ਚੇਅਰਮੈਨ ਦੇ ਨਾਂ ਦਿੱਤਾ ਮੰਗ ਪੱਤਰ
ਪਟਿਆਲਾ,2, ਦਸੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਪੀ ਐਸ ਪੀ ਸੀ ਐਲ ਦੇ ਮੁੱਖ ਦਫਤਰ ਪਟਿਆਲਾ ਵਿਖੇ ਬੇਰੁਜ਼ਗਾਰ ਇਲੈਕਟਰੀਸ਼ਨ, ਵਾਇਰਮੈਨ ਅਪਰੈਂਟਸ਼ਿਪ ਨੌਜਵਾਨਾਂ ਨੇ ਸੀ ਆਰ ਏ 301/23 ਦੀਆਂ ਰਹਿੰਦੀਆਂ ਲਿਸਟਾਂ ਜਾਰੀ ਕਰਾਉਣ ਅਤੇ ਆਉਣ ਵਾਲੇ ਸੀਆਰਏ ਵਿੱਚ ਇਲੈਕਟ੍ਰੀਸ਼ਨ, ਵਾਇਰਮੈਨ ਨੂੰ ਸ਼ਾਮਿਲ ਕਰਨ ਆਦਿ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੇਰੁਜ਼ਗਾਰ ਨੌਜਵਾਨ ਆਗੂ ਹਰਜੀਤ ਸਿੰਘ, ਰਾਮ ਸਿੰਘ ਨੇ ਦੱਸਿਆ ਕਿ ਸਮੁੱਚੇ ਨੌਜਵਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਚੰਗੇ ਨੰਬਰ ਲੈ ਕੇ ਪੇਪਰ ਪਾਸ ਕੀਤਾ। ਪ੍ਰੰਤੂ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਸਮੇਂ ਕੁਝ ਮਾਮੂਲੀ ਇਤਰਾਜ਼ ਲਗਾ ਕੇ ਸਹਾਇਕ ਲਾਈਨਮੈਨਾ ਦੀ ਭਰਤੀ ਤੋਂ ਵਾਂਝੇ ਕਰ ਦਿੱਤੇ ਗਏ ।ਇਹਨਾਂ ਦੱਸਿਆ ਕਿ ਕਮੇਟੀ ਨੇ ਭਰੋਸਾ ਦਿੱਤਾ ਸੀ ਕਿ ਜਿਨਾਂ ਵਿਦਿਆਰਥੀਆਂ ਕੋਲ ਇਲੈਕਟੀਸ਼ਨ, ਵਾਇਰਮੈਨ ਦੀ ਐਨ ਏ ਸੀ ਹੈ ।ਉਹਨਾਂ ਦੀਆਂ ਅਲੱਗ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਮੁੱਖ ਦਫਤਰ ਨੂੰ ਭੇਜ ਦਿੱਤੀਆਂ ਜਾਣਗੀਆਂ। ਇਹਨਾਂ ਦੱਸਿਆ ਕਿ ਬਾਕੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਹਨ। ਇਹਨਾਂ ਮੰਗ ਕੀਤੀ ਕਿ ਸਾਡੀਆਂ ਵਿਭਾਗ ਵੱਲੋਂ ਬਣਾਈਆਂ ਲਿਸਟਾਂ ਦਾ ਨੌਜਵਾਨਾਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਇਨਸਾਫ ਪੂਰਕ ਹੱਲ ਕੱਢਿਆ ਜਾਵੇ ਅਤੇ ਰਹਿੰਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਵੀ ਚੰਗਾ ਭਵਿੱਖ ਬਣਾ ਸਕਣ ਅਤੇ ਆਪਣੇ ਮਾਪਿਆਂ ਦੀ ਡੰਡੋਰੀ ਬਣ ਸਕਣ ।ਇਸ ਉਪਰੰਤ ਸਮੁੱਚੇ ਨੌਜਵਾਨਾਂ ਨੇ ਚੇਅਰਮੈਨ ਪੀਐਸ ਪੀਸੀਐਲ ਪਟਿਆਲਾ ਦੇ ਨਾਮ ਮੰਗ ਪੱਤਰ ਦਿੱਤਾ ਜਿਸ ਨੂੰ ਐਚ ਆਰ ਮੈਨੇਜਰ ਰਣਵੀਰ ਸਿੰਘ ਨੇ ਹਾਸਿਲ ਕੀਤਾ ਤੇ ਇਹਨਾਂ ਭਰੋਸਾ ਦਿੱਤਾ ਕਿ ਛੇਤੀ ਹੀ ਹਾਂ ਪੱਖੀ ਕਾਰਵਾਈ ਕੀਤੀ ਜਾਵੇਗੀ ।ਇਸ ਮੌਕੇ ਕੁਲਦੀਪ ਸਿੰਘ, ਦੀਪਕ ਕੁਮਾਰ, ਵਰਿੰਦਰ ਸਿੰਘ ਰਮਨਦੀਪ ਸਿੰਘ ,ਰਵਿੰਦਰ ਸਿੰਘ, ਜੋਗਿੰਦਰ ਸਿੰਘ ਸ਼ਮਿੰਦਰ ਸਿੰਘ ਆਦਿ ਹਾਜ਼ਰ ਸਨ ।