ਜਲ ਸਪਲਾਈ ਕਾਮਿਆਂ ਨੇ ਕਾਰਜਕਾਰੀ ਇੰਜਨੀਅਰ ਡਵੀਜ਼ਨ ਨੰਬਰ ਦੋ ਬਠਿੰਡਾ ਦੇ ਖਿਲਾਫ ਦਿੱਤਾ ਰੋਸ ਧਰਨਾ

ਪੰਜਾਬ

ਧਰਨੇ ਦੌਰਾਨ 4 ਦਸੰਬਰ ਦਾ ਮੀਟਿੰਗ ਦਾ ਸਮਾਂ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ


ਬਠਿੰਡਾ 2 ਦਸੰਬਰ ,ਬੋਲੇ ਪੰਜਾਬ ਬਿਊਰੋ :

ਅੱਜ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਮੌੜ ਤਲਵੰਡੀ ਵੱਲੋਂ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਬਠਿੰਡਾ ਦੇ ਦਫ਼ਤਰ ਅੱਗੇ ਬਰਾਂਚ ਪ੍ਧਾਨ ਲਖਵੀਰ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀ ਜਿਲਾ ਪ੍ਰਧਾਨ ਬਲਰਾਜ ਮੌੜ, ਜਿਲਾ ਚੇਅਰਮੈਨ ਹਰਨੇਕ ਸਿੰਘ ਗਹਿਰੀ, ਗੁਰਮੀਤ ਸਿੰਘ ਭੋਡੀਪੁਰਾ, ਕਿਸ਼ੋਰ ਚੰਦ ਗਾਜ, ਸੁਖਚੈਨ ਸਿੰਘ ਬਠਿੰਡਾ, ਦਰਸ਼ਨ ਕੁਮਾਰ ਸਰਮਾ, ਗੁਰਚਰਨ ਸਿੰਘ, ਸਾਧੂ ਸਿੰਘ ਨੇ ਦੱਸਿਆ ਕਿ ਫੀਲਡ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਜੋ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ

ਜਿਵੇਂ ਮਿ੍ਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਬਣਦੇ ਬਕਾਏ ਦੇਣ ,ਤਰਸ ਅਧਾਰ ਤੇ ਨੌਕਰੀ ਦੇਣ ਦੇ ਕੇਸ, ਖ਼ਾਲੀ ਪੋਸਟਾਂ ਭਰਣ, ਦਰਜਾ ਚਾਰ ਮੁਲਾਜ਼ਮਾਂ ਦੀਆ ਵਰਦੀਆਂ ਦੇਣ,ਮੈਡੀਕਲ ਕਲੇਮ ਬਿਲ ਅਤੇ ਹੋਰ ਵਿਭਾਗੀ ਮੰਗਾ ਲਈ ਵੱਖ ਵੱਖ ਡੈਪੂਟੇਸ਼ਨ ਰਾਹੀਂ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਅੱਜ ਮਜਬੂਰੀ ਵਸ ਧਰਨਾ ਦੇਣਾ ਪਿਆ ਹੈ। ਅੱਜ ਦੇ ਇਸ ਧਰਨੇ ਵਿਚ ਕਾਰਜਕਾਰੀ ਇੰਜੀਨੀਅਰ ਵੱਲੋਂ ਜੱਥੇਬੰਦੀ ਨੂੰ 4 ਦਸੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਮੀਟਿੰਗ ਦੌਰਾਨ ਵਿਭਾਗੀ ਮੰਗਾਂ ਦਾ ਕੋਈ ਸਾਰਥਿਕ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਇਸ ਧਰਨੇ ਵਿੱਚ ਗੁਰਜੰਟ ਸਿੰਘ ਮੌੜ ,ਧਰਮਸਿੰਘ ਕੋਠਾਗੁਰੂ,ਕੁਲਵਿੰਦਰ ਸਿੰਘ, ਜਗਦੇਵ ਸਿੰਘ, ਬੰਤ ਸਿੰਘ,ਜੀਤਰਾਮ ਦੋਦੜਾ,ਬਲਜਿੰਦਰ ਸਿੰਘ, ਜੀਤ ਰਾਮ ਦੋਦੜਾ, ਹਰਪ੍ਰੀਤ ਸਿੰਘ, ਪੂਰਨ ਸਿੰਘ ਸਾਮਿਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।