ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚੋਂ ਛੱਡਿਆ, ਖਨੌਰੀ ਪਹੁੰਚੇ

ਚੰਡੀਗੜ੍ਹ ਪੰਜਾਬ

ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚੋਂ ਛੱਡਿਆ, ਖਨੌਰੀ ਪਹੁੰਚੇ


ਚੰਡੀਗੜ੍ਹ/ਖਨੌਰੀ, 30 ਨਵੰਬਰ,ਬੋਲੇ ਪੰਜਾਬ ਬਿਊਰੋ :


ਕਿਸਾਨਾਂ ਦੇ ਵਧਦੇ ਰੋਹ ਅੱਗੇ ਝੁਕਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਤੋਂ ਛੁੱਟੀ ਦੇ ਕੇ ਪੁਲਿਸ ਹਿਰਾਸਤ ਵਿਚੋਂ ਛੱਡ ਦਿੱਤਾ ਹੈ। ਦੇਰ ਰਾਤ ਡੱਲੇਵਾਲ ਦੀ ਹਸਪਤਾਲ ਤੋਂ ਛੁੱਟੀ ਹੋ ਗਈ ਹੈ ਅਤੇ ਉਹ ਹਸਪਤਾਲ ਵਿਚੋਂ ਬਾਹਰ ਆ ਗਏ।ਇਸ ਤੋਂ ਬਾਅਦ ਉਹ ਖਨੌਰੀ ਪੁੱਜ ਗਏ।ਵਰਨਣਯੋਗ ਹੈ ਕਿ 6 ਦਸੰਬਰ ਦੇ ਦਿੱਲੀ ਕੂਚ ਤੋਂ ਪਹਿਲਾਂ 26 ਨਵੰਬਰ ਨੂੰ ਰੱਖੇ ਜਾਣ ਵਾਲੇ ਮਰਨ ਵਰਤ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਅੱਧੀ ਰਾਤ ਵੇਲੇ ਖਨੌਰੀ ਮੋਰਚੇ ’ਚੋਂ ਚੁੱਕ ਕੇ ਡੀ.ਐਮ.ਸੀ. ਲਿਜਾ ਕੇ ਦਾਖ਼ਲ ਕਰਵਾ ਦਿਤਾ ਸੀ ਪਰ ਪੁਲਿਸ ਹਿਰਾਸਤ ’ਚ ਵੀ ਹਸਪਤਾਲ ’ਚ ਦਾਖ਼ਲ ਹੋਣ ਸਮੇਂ ਵੀ ਡੱਲੇਵਾਲ ਨੇ ਮਰਨ ਵਰਤ ਜਾਰੀ ਰਖਿਆ ਹੋਇਆ ਸੀ। ਦੂਜੇ ਪਾਸੇ ਖਨੌਰੀ ਬਾਰਡਰ ’ਤੇ ਕਿਸਾਨੀ ਅੰਦੋਲਨ ਦੀਆਂ ਮੰਗਾਂ ਮਨਾਉਣ ਲਈ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਦਾ ਮਰਨ ਵਰਤ ਵੀ ਜਾਰੀ ਹੈ ਉਨ੍ਹਾਂ ਦਾ ਭਾਰ ਘੱਟ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।