ਦਾਊਂ ਪੰਚਾਇਤ ਦੀ ਪਲੇਠੀ ਮੀਟਿੰਗ ਵਿੱਚ ਖੇਡ ਸਟੇਡੀਅਮ ਬਣਾਉਣ ਤੇ ਨਸ਼ਾ ਰੋਕੂ ਮੁਹਿੰਮ ਚਲਾਉਣ ਤੇ ਵਿਚਾਰਾਂ
ਮੋਹਾਲੀ 30 ਨਵੰਬਰ,ਬੋਲੇੇ ਪੰਜਾਬ ਬਿਊਰੋ :
ਗਰਾਮ ਪੰਚਾਇਤ ਦਾਊਂ ਦੀ ਪਲੇਠੀ ਮੀਟਿੰਗ ਵਿੱਚ ਪਿੰਡ ਦੇ ਵਿਕਾਸ, ਨੋਸ਼ਾ ਰੋਕ ਮੁਹਿੰਮ ਅਤੇ ਖੇਡ ਸਟੀਅਮ ਬਣਾਉਣ ਲਈ ਚਰਚਾ ਹੋਈ। ਗਰਾਮ ਪੰਚਾਇਤ ਦਾਊਂ ਦੀ ਪਹਿਲੀ ਮੀਟਿੰਗ ਸ੍ਰੀ ਮਤੀ ਸੁਖਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਨਵੇਂ ਚੁਣੇ ਪੰਚ ਹਰਪ੍ਰੀਤ ਸਿੰਘ ਲਾਲਾ,ਸੁਖਵਿੰਦਰ ਸਿੰਘ, ਬਲਜਿੰਦਰ ਕੌਰ, ਸਾਹਿਲ ਖਾਨ, ਮਨਪ੍ਰਤੀ ਸਿੰਘ ਅਮਰਜੀਤ ਕੌਰ , ਚਰਨਜੀਤ ਕੌਰ ਅਤੇ ਰਾਨੂੰ ਆਦਿ ਸਾਮਲ ਹੋਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਖਜੀਤ ਕੌਰ ਦੇ ਪਤੀ ਗੁਰਨਾਮ ਸਿੰਘ ਕਾਲਾ ਨੇ ਦੱਸਿਆ ਕਿ ਪੰਚਾਇਤ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿੰਡ ਦਾ ਵਿਕਾਸ ਬਿਨਾਂ ਕਿਸੇ ਪੱਖ ਪਾਤ ਤੋਂ ਕਰਵਾਇਆ ਜਾਵੇਗਾ । ਮੀਟਿੰਗ ਵਿੱਚ ਪਿੰਡ ਦੀ ਧੀ ਨੇਮਤ ਕੌਰ ਵੱਲੋਂ ਪੈਰਾ ਓਲੰਪੀਅਕ ਅੰਤਰਰਾਸਟਰੀ ਪੱਧਰ ਤੇ ਤਾਇਕਵਾਂਡੋਂਸਿਪ ਵਿੱਚ ਚਾਂਦੀ ਦਾ ਤਮਗਾ ਜਿਤਣ ਤੇ ਖੁਸੀ ਪ੍ਰਗਟ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਜਲਦੀ ਹੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਪੰਚਾਇਤ ਜਮੀਨ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ¸ਪਿੰਡ ਦੇ ਹਰ ਵਾਰਡ ਵਿੱਚ ਸਬੰਧਤ ਪੰਚ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕਰਕੇ ਸੰਨਥੇਟਿਕ ਨਸੇ ਵਿਰੁਧ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਕਿਲਤ ਦੂਰ ਕਰਨ ਲਈ ਨਵਾਂ ਟਿਉਬਲ ਚਲ ਪਿਆ ਹੈ ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਪਾਸੋਂ ਟਾਇਮ ਲੈਕੇ ਇਸ ਦਾ ਉਦਘਾਟਨ ਕੀਤਾ ਜਾਵੇਗਾ। ਸ੍ਰੀ ਮਤੀ ਸੁਖਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਦੇ ਵਿਕਾਸ ਲਈ ਉਨ੍ਹਾਂ ਦਾ ਪੂਰਾ ਸਾਥ ਦੇਣ ਜੇਕਰ ਕੋਈ ਮੁਸਕਲ ਪੇਸ ਆਊਂਦੀ ਹੈ ਤਾਂ ਉਹ ਅਪਣੇ ਵਾਰਡ ਦੇ ਮੈਂਬਰ ਪੰਚਾਇਤ ਦੇ ਧਿਆਨ ਵਿੱਚ ਜਾਂ ਸਿਧੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ।