ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 74 ਅਤੇ ਸੈਕਟਰ 90 ਨੂੰ ਵੰਡਦੀ ਸੜਕ ਨੂੰ ਖੋਲੇ ਜਾਣ ਦਾ ਰਸਮੀ ਉਦਘਾਟਨ
ਮੋਹਾਲੀ 30 ਨਵੰਬਰ,ਬੋਲੇ ਪੰਜਾਬ ਬਿਊਰੋ :
ਐਸ.ਏ.ਐਸ. ਨਗਰ ਸ਼ਹਿਰ ਦੇ ਨਿਵਾਸੀਆਂ ਦੀ ਪਿਛਲੇ 17 ਸਾਲਾਂ ਦੇ ਵੱਧ ਸਮੇਂ ਤੋਂ ਸੈਕਟਰ—74 ਅਤੇ ਸੈਕਟਰ—90 ਨੂੰ ਵੰਡਦੀ ਸੜਕ ਨੂੰ ਬਣਾਉਣ ਅਤੇ ਚਾਲੂ ਕਰਨ ਦੀ ਲਟਕਦੀ ਆ ਰਹੀ ਮੰਗ ਨੂੰ ਅੱਜ ਇਸ ਸੜਕ ਨੂੰ ਆਮ ਜਨਤਾ ਲਈ ਖੋਲਣ ਦਾ ਉਦਘਾਟਨ ਕਰਕੇ ਪੂਰਾ ਕਰ ਦਿੱਤਾ ਹੈ। ਇਸ ਮੌਕੇ ਤੇ ਬੋਲਦੇ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਿਹਾ ਗਿਆ ਕਿ ਇਸ ਸੜਕ ਦੇ ਖੁੱਲਣ ਨਾਲ ਐਸ.ਏ.ਐਸ. ਨਗਰ ਸ਼ਹਿਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਗਈ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ ਅਤੇ ਇਹ ਵੀ ਦੱਸਿਆ ਕਿ ਇਸ ਸੜਕ ਦਾ ਲਾਂਡਰਾਂ ਰੋਡ ਨੂੰ ਜੋੜਨ ਵਾਲਾ ਹਿੱਸਾ ਵੀ ਜਲਦ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਸ.ਏ.ਐਸ. ਨਗਰ ਸ਼ਹਿਰ ਦਾ ਵਿਕਾਸ ਵਿਸ਼ਵ ਦੇ ਵਧੀਆ ਸ਼ਹਿਰਾਂ ਦੇ ਪੱਧਰ ਤੇ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਅਤੇ ਇਸ ਸ਼ਹਿਰ ਦੇ ਵਧੀਆ ਹੋਣ ਕਾਰਨ ਹੀ ਇਹ ਪੰਜਾਬੀਆਂ ਦੀ ਭਾਵੇਂ ਉਹ ਭਾਰਤ ਵਿੱਚ ਰਹਿੰਦੇ ਹਨ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ, ਦੀ ਪਹਿਲੀ ਪਸੰਦ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਲੋਕ ਮਸਲਿਆਂ ਨੂੰ ਲਗਾਤਾਰ ਹੱਲ ਕੀਤਾ ਜਾ ਰਿਹਾ ਹੈ , ਅਤੇ ਲੋਕ ਪੱਖੀ ਸਕੀਮਾਂ ਨੂੰ ਸਮਾਂ ਰਹਿੰਦਿਆਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ,ਇਸ ਮੌਕੇ ਤੇ ਡਾ. ਐਸ.ਐਸ. ਭੰਵਰਾ, ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾਂ,
ਫੂਲਰਾਜ ਸਿੰਘ -ਸਟੇਟ ਐਵਾਰਡੀ ਅਤੇ ਸਾਬਕਾ ਕੌਂਸਲਰ, ਆਰ.ਐਸ.ਸਿੱਧੂ- ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ 90-91, ਸੁਖਦੇਵ ਸਿੰਘ ਪ੍ਰਧਾਨ ਜੀ ਐਲ ਸੀ, ਸੁਖਮਨ ਸਿੰਘ -ਪ੍ਰਧਾਨ ਗੋਲਫ ਵਿਊ, ਗੁਰਮੀਤ ਸਿੰਘ ਸੈਣੀ, ਨਿਹਾਲ ਸਿੰਘ ਵਿਰਕ, ਸੰਤੋਖ ਸਿੰਘ ,ਅਵਤਾਰ ਸਿੰਘ- ਸੀਨੀਅਰ ਮੀਤ ਪ੍ਰਧਾਨ ਸੈਕਟਰ 74, ਜਗਦੀਸ਼ ਸਿੰਘ, ਤਰਲੋਚਨ ਸਿੰਘ,ਓਮਕਾਰ ਸਿੰਘ, ਬੱਗਾ, ਬਿਕਰਮ ਸਿੰਘ, ਆਸ਼ਾ ਸ਼ਰਮਾ,ਤੁਲਸੀ ਚੰਦਰ, ਸ਼ੀਲਾ ਰਾਣੀ, ਸ਼ੁਭ ਲਕਸ਼ਮੀ, ਹਰਮੇਲ ਸਿੰਘ, ਠੇਕੇਦਾਰ ਮਨਜੀਤ ਸਿੰਘ, ਐਡਵੋਕੇਟ ਮਹਿੰਦਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਅਮਰਿੰਦਰ ਗੁਰਾਇਆ, ਅਮਨਦੀਪ ਸਿੰਘ ਗਿੱਲ,ਸ਼੍ਰੀਮਤੀ ਗੁਰਮੀਤ ਕੌਰ, ਹਰਮੇਸ਼ ਸਿੰਘ ਕੁੰਬੜਾ, ਰਣਦੀਪ ਸਿੰਘ, ਜਸਪਾਲ ਸਿੰਘ, ਡਾ. ਕੁਲਦੀਪ ਸਿੰਘ, ਆਰ.ਪੀ. ਸ਼ਰਮਾ, ਆਰ. ਐਸ. ਢਿੱਲੋਂ, ਧੀਰਜ ਕੁਮਾਰ ਗੌਰੀ, ਕੁਲਦੀਪ ਸਿੰਘ ਧੀਮਾਨ, ਅਕਬਿੰਦਰ ਸਿੰਘ ਗੌਸਲ, ਅਮਨਦੀਪ ਸਿੰਘ ਸੋਨਾ, ਤਰਲੋਚਨ ਸਿੰਘ ਮਟੌਰ, ਸੁਖਚੈਨ ਸਿੰਘ, ਤਰਲੋਚਨ ਸਿੰਘ ਤੋਚੀ, ਅਰੁਣ ਗੋਇਲ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਬਾਕਰਪੁਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।