ਵਰਕਰਾਂ ਦੇ ਪਰਿਵਾਰਾਂ ਨੇ ਕੀਤੀ ਸ਼ਮੂਲੀਅਤ
ਨੰਗਲ ,29, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬੀ.ਬੀ. ਐਮ.ਬੀ ਵਰਕਰ ਯੂਨੀਅਨ ਵੱਲੋਂ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਮਿੱਥੇ ਪ੍ਰੋਗਰਾਮ ਅਨੁਸਾਰ ਲਾਲ ਟੈਂਕੀ ਵਿਖੇ ਇਕੱਠ ਕਰਕੇ ਚੀਫ ਸਾਹਿਬ ਦੀ ਰਿਹਾਇਸ਼ ਵੱਲ ਨੂੰ ਮਾਰਚ ਕਰਨ ਲਈ ਮਜ਼ਬੂਰ ਹੋਣਾ ਪਿਆ, ਜਿਸ ਵਿਚ ਸਮੂਹ ਯੂਨੀਅਨ ਆਗੂਆਂ ਵਰਕਰਾਂ ਨੇ ਸਮੂਲੀਅਤ ਕੀਤੀ ਅਤੇ ਡੇਲੀਵੇਜ ਯੂਨੀਅਨ ਤੋਂ ਪ੍ਰਧਾਨ ਰਾਜਵੀਰ ਸਿੰਘ, ਚੇਅਰ ਪ੍ਰਸ਼ਨ ਰਾਮ ਹਰਕ ਅਤੇ ਜਰਨਲ ਸਕੱਤਰ ਜੈ ਪਰਕਾਸ਼ ਮੋਰਿਆ ਤੋਂ ਇਲਾਵਾ ਕਈ ਯੂਨੀਅਨ ਆਗੂਆਂ ਅਤੇ ਸਮੂਹ ਵਰਕਰਾਂ ਨੇ ਸਮੂਲੀਅਤ ਕੀਤੀ ਇਸ ਤੋਂ ਇਲਾਵਾ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਆਗੂਆਂ ਆਦਿ ਨੇ ਸ਼ਮੂਲਿਅਤ ਕੀਤੀ, ਇਕੱਠ ਨੂੰ ਸੰਬੋਧਨ ਕਰਦਿਆਂ ਅਲੱਗ – ਅਲੱਗ ਯੂਨੀਅਨ ਆਗੂਆਂ ਨੇ ਕਿਹਾ ਕਿ ਮੌਜੂਦਾ ਚੀਫ ਸਾਹਿਬ ਦੇ ਸਮੇਂ ਵਿਚ ਕਿਸੇ ਵੀ ਵਰਕਰ ਦੇ ਮਸਲੇ ਦਾ ਸਮੇਂ ਪਰ ਕੋਈ ਹੱਲ ਨਹੀਂ ਹੋ ਰਿਹਾ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਸਮੇਂ ਪਰ ਦਿੱਤੀ ਜਾ ਰਹੀ ਹੈ, ਛੇ -ਛੇ ਮਹੀਨੇ ਇਹਨਾਂ ਵਲੋ ਜੋਂ ਤਰਸ ਦੇ ਆਧਾਰ ਦੀ ਨੌਕਰੀ ਦੇਣ ਲਈ ਕਮੇਟੀ ਬਣਾਈ ਹੋਈ ਹੈ ਉਸ ਦੀ ਮੀਟਿੰਗ ਨਹੀਂ ਹੁੰਦੀ , ਲਗਭਗ ਛੇ – ਛੇ ਮਹੀਨਿਆਂ ਬਾਅਦ ਜਦੋ ਇਹ ਕਮੇਟੀ ਮੀਟਿੰਗ ਕਰਦੀ ਹੈ ਤਾਂ ਛੋਟੀਆ- ਛੋਟੀਆ ਗੱਲਾ ਤੇ ਓਬਜੈਕਸ਼ਨ ਲਗਾ ਕੇ ਇਸ ਕਰਕੇ ਰੋਕ ਦਿੰਦੀ ਹੈ ਕੇ ਹੇਠਲੇ ਦਫਤਰ ਵਲੋ ਇਹ ਸਰਟੀਫਿਕੇਟ ਜਾ ਕਾਗਜ ਨਹੀਂ ਲਗਾਇਆ ਗਿਆ ਜੇ ਕਮੇਟੀ ਚਾਹੁੰਦੀ ਤਾਂ ਉਸ ਦਫਤਰ ਤੋਂ ਉਸੇ ਸਮੇਂ ਵੀ ਇਹ ਕਾਗਜ ਮੰਗਵਾਇਆ ਜਾ ਸਕਦਾ ਸੀ, ਗਲਤੀ ਤੁਹਾਡੇ ਦਫਤਰਾਂ ਦੀ ਇਸ ਵਿਚ ਮ੍ਰਿਤਕ ਦੇ ਪਰਿਵਾਰਾਂ ਦਾ ਕੀ ਦੋਸ਼ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾ ਵਜਾ ਪਰੇਸ਼ਾਨ ਕਿਉ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਫੌਰੀ ਦਿੱਤੀ ਜਾਵੇ। ਇਸ ਮੌਕੇ ਤੇ ਡੇਲੀਵੇਜ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਬੀ ਬੀ.ਐਮ.ਬੀ ਵਿਭਾਗ ਵੱਲੋਂ ਸਾਡੇ ਨਾਲ ਪਿਛਲੇ ਸਮੇਂ ਤੋਂ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਇਹਨਾਂ ਕੋਲ ਕੰਮ ਹੋਣ ਦੇ ਬਾਵਜੂਦ ਵੀ ਅਤੇ ਦਰਜਾ ਚਾਰ ਦੀਆਂ ਸੈਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਸਾਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾ ਰਿਹਾ, ਉਝ ਵਿਭਾਗ ਵੱਲੋਂ ਕਦੇ ਨਰੇਗਾ ਦੁਆਰਾ, ਕਦੇ ਠੇਕੇਦਾਰਾਂ ਦੁਆਰਾ ਕੰਮ ਕਰਵਾਇਆ ਜਾ ਰਿਹਾ ਹੈ ਜੋਂ ਕੰਮ ਪਹਿਲੇ ਸਮੇਂ ਵਿੱਚ ਡੇਲੀਵੇਜ ਕਿਰਤੀ ਕਰਦੇ ਸਨ ਉਹ ਕੰਮ ਵੀ ਹੁਣ ਠੇਕੇਦਾਰਾਂ ਤੋਂ ਕਰਵੇ ਜਾ ਰਹੇ ਹਨ, ਇਹ ਸਾਡੇ ਨਾਲ ਧੱਕੇਸ਼ਾਹੀ ਨਹੀਂ ਹੈ ਤ ਹੋਰ ਕਿ ਹੈ ਜਦੋਂ ਕਿ ਜੋਂ ਮੌਜੂਦਾ ਚੀਫ ਸਾਹਿਬ ਹੈ ਜਦੋਂ ਇਹ ਐਕਸੀਅਨ ਨੰਗਲ ਡੈਮ ਹੁੰਦੇ ਸੀ ਤਾਂ ਇਹ ਸਾਨੂੰ ਖੁਦ ਕਹਿੰਦੇ ਸਨ ਕੇ ਜੇਕਰ ਮੈ ਚੀਫ ਹੁੰਦਾ ਤਾਂ ਮੈ ਥੋਨੂੰ ਲਗਾਤਾਰ ਕੰਮ ਦੇ ਦਿੰਦਾ, ਇਹ ਮਸਲਾ ਚੀਫ ਸਾਹਿਬ ਨਾਲ ਸਬੰਧੀਤ ਹੈ ਜਦੋਂ ਇਹ ਚੀਫ ਸਾਹਿਬ ਬਣੇ ਸਾਨੂੰ ਬੜੀ ਖੁਸ਼ੀ ਹੋਈ ਕਿ ਇਹ ਚੀਫ ਸਾਹਿਬ ਲਗਾਤਰ ਕੰਮ ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਇਹਨਾਂ ਵਲੋ ਫੇਰ ਉਹੀ ਲਾਰੇ ਲੱਪੇ ਲਾ ਕੇ ਟਾਈਮ ਪਾਸ ਕੀਤੀ ਜਾ ਰਿਹਾ ਅਸੀ ਫੈਸਲਾ ਲਿਆ ਹੈ, ਕੇ ਜਿਸ ਦਿਨ ਵੀ ਸਾਨੂੰ ਕੰਮ ਤੇ ਹਟਾਇਆ ਆਦਿ ਉਸ ਤੋਂ ਦੂਜੇ ਦਿਨ ਹੀ ਚੀਫ ਦਫਤਰ ਵਿਖੇ ਮੂਹਰੇ ਦਿਨ ਰਾਤ ਦਾ ਧਰਨਾ ਦੇਣ ਲਈ ਮਜਬੂਰ ਹੋਵਾਗੇ। ਮਹਿਲਾ ਕਮੇਟੀ ਆਗੂਆਂ ਨੇ ਕਿਹਾ ਕਿ ਚੀਫ ਸਾਹਿਬ ਵੱਲੋਂ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਨੂੰ ਹੁਣ ਲੰਬੇ ਸਮੇਂ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡੀ ਕਮੇਟੀ ਵੱਲੋਂ ਪਹਿਲਾਂ ਹੀ ਪ੍ਰੈੱਸ ਨੋਟ ਭੇਜ ਕੇ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕੇ ਜੇਕਰ ਚੀਫ ਵਲੋ ਵਰਕਰਾਂ ਦੇ ਮੰਗਾਂ ਮਸਲਿਆਂ ਦਾ ਹੱਲ ਅਤੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਦੇ ਮੰਗਾਂ ਮਸਲਿਆਂ ਦਾ ਹੱਲ ਫੋਰੀ ਨਾ ਕੀਤਾ ਗਿਆ ਅਤੇ ਚੀਫ ਸਾਹਿਬ ਵੱਲੋਂ ਜੋਂ ਵਰਕਰਾਂ ਨਾਲ ਘਟੀਆ ਵਿਵਹਾਰ ਕੀਤੀ ਜਾ ਰਿਹਾ ਹੈ, ਉਸ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਚੀਫ ਸਾਹਿਬ ਵਿਰੁੱਧ ਧਰਨੇ ਪਰਦਰਸ਼ ਆਦਿ ਕਰਨ ਲਈ ਮਜ਼ਬੂਰ ਹੋਵੇਗੀ। ਵਰਕਰ ਯੂਨੀਅਨ ਆਗੂਆਂ ਨੇ ਚੀਫ ਸਾਹਿਬ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚੀਫ ਸਾਹਿਬ ਵੱਲੋਂ ਵਰਕਰਾਂ ਪ੍ਰਤੀ ਜੋਂ ਆਪਣਾ ਘਟੀਆ ਰਵਈਆ ਅਪਣਾਇਆ ਹੋਇਆ ਹੈ ਉਸ ਵਿੱਚ ਬਦਲਾਅ ਨਾ ਕੀਤਾ ਗਿਆ ਤੇ ਚੀਫ ਸਾਹਿਬ ਵੱਲੋਂ ਧੱਕੇ ਨਾਲ ਕੀਤੀਆਂ ਬਦਲੀਆਂ ਨੂੰ ਫੋਰੀ ਰੱਦ ਨਾ ਕੀਤਾ ਗਿਆ ਅਤੇ ਵਰਕਰ ਯੂਨੀਅਨ ਵੱਲੋਂ ਪੱਤਰ ਨੰਬਰ 413-26 ਮਿਤੀ 12-11-2024 ਵਿੱਚ ਦਰਜ ਮੰਗਾਂ ਮਸਲਿਆਂ ਦਾ 15-20 ਦਿਨਾਂ ਵਿੱਚ ਹੱਲ ਨਾ ਕੀਤਾ ਗਿਆ ਤਾਂ ਬੀ.ਬੀ.ਐਮ.ਬੀ ਵਰਕਰ ਯੂਨੀਅਨ ਨੂੰ ਚੀਫ਼ ਸਾਹਿਬ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਮਿਤੀ 24-12-2024 ਨੂੰ ਚੀਫ ਸਾਹਿਬ ਜੀ ਰਹਾਈਸ਼ ਮੋਹਰੇ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜਿੰਮੇਵਾਰੀ ਚੀਫ ਸਾਹਿਬ ਦੀ ਹੋਵੇਗੀ।
ਇਸ ਮੌਕੇ ਤੇ ਹਾਜਰ ਸਨ ਦਿਆ ਨੰਦ ਜੋਸ਼ੀ, ਮੰਗਤ ਰਾਮ, ਗੁਰਪ੍ਰਸਾਦ,ਸਿਕੰਦਰ ਸਿੰਘ, ਬਲਜਿੰਦਰ ਸਿੰਘ, ਹੇਮ ਰਾਜ, ਜਸਵਿੰਦਰ ਲਾਲ, ਕੁਲਦੀਪ ਸਿੰਘ, ਚਰਨ ਸਿੰਘ, ਗੁਰਵਿੰਦਰ ਸਿੰਘ, ਬਿਸ਼ਨ ਦਾਸ ਆਦਿ।
ਡੇਲ੍ਹੀਵੇਜ ਯੂਨੀਅਨ ਤੋਂ ਨਰਿੰਦਰ ਕੁਮਾਰ, ਰਾਕੇਸ਼ ਕੁਮਾਰ, ਰਮਨ, ਕੈਲਾਸ਼ ਕੁਮਾਰ, ਚੇਤ ਰਾਮ , ਹੇਮ ਰਾਜ, ਬਲਕਾਰ ਸਿੰਘ, ਜਗਤਾਰ ਸਿੰਘ, ਹੁਕਮ ਚੰਦ, ਇੰਦਰਾਜ਼ ਆਦਿ।
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵਿੱਚੋ – ਅਨੀਤਾ ਜੋਸ਼ੀ, ਕਾਂਤਾ ਦੇਵੀ, ਰਾਧਾ, ਸੰਕੁੰਤਲਾ ਦੇਵੀ ,ਮਮਤਾ, ਚਰਣਜੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ,ਬਿਮਲਾ ਦੇਵੀ, ਕਮਲਜੀਤ ਕੌਰ, ਸੀਮਾ ਸ਼ਰਮਾ ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।