ਦਾਊਂ ਦੀ ਧੀ ਨੇਮਤ ਕੌਰ ਨੇ ਪੈਰਾ ਓਲੰਪੀਅਨ ਤਾਇਕਵਾਂਡੋਂ ਚੈਪੀਅਨ ਸ਼ਿਪ  ਵਿੱਚ ਚਾਂਦੀ ਫੁੰਡੀ

ਪੰਜਾਬ


ਪਿੰਡ ਦਾਊਂ ਪੁਜਣ ਤੇ ਢੋਲ ਧਮਾਕਿਆਂ ਨਾਲ ਸਵਾਗਤ ਕੀਤਾ


 
ਮੋਹਾਲੀ 29 ਨਵੰਬਰ,ਬੋਲੇ ਪੰਜਾਬ ਬਿਊਰੋ:

ਨੇੜਲੇ ਪਿੰਡ ਦਾਊਂ ਦੀ ਧੀ ਨੇ ਨੇਮਤ ਕੌਰ ਨੇ 26 ਤੋਂ 29 ਨਵੰਬਰ ਤੱਕ ਬਹਿਰੀਨ ਵਿੱਚ ਹੋਈਆਂ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਅਪਣੇ ਪਿੰਡ ਦਾ ਨਾਂ ਰੋਸਨ ਕੀਤਾ । ਅਜ ਦਾਊਂ ਪਿੰਡ ਪਹੁੰਚਣ ਤੇ ਪਿੰਡ ਦੀ ਸਰਪੰਚ ਸੁਖਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਨਾਂਮ ਸਿੰਘ ਕਾਲਾ ਨੇ  ਢੋਲ ਧਮਕਿਆਂ ਨਾਲ ਨੇਮਤ ਕੌਰ ਦਾ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਪਣੀ ਧੀ ਦੀ ਇਕ ਝਲਕ ਪਾਉਣ ਲਈ ਪਿੰਡ ਦੇ ਬਾਹਰ ਇੰਤਜਾਰ ਕਰ ਰਹੇ ਸਨ।
      ਅਜ ਬਹਿਰੀਨ ਤੇ ਹਵਾਈ ਜਹਾਜ ਰਾਂਹੀ ਦਿਲੀ ਅਤੇ ਦਿਲੀ ਤੋ ਕਾਰ ਰਾਹੀਂ ਸਭ ਤੋਂ ਪਹਿਲਾਂ ਨੇਮਤ ਕੌਰ ਅਪਣੇ ਪਿਤਾ ਰਣਜੀਤ ਸਿੰਘ , ਮਾਤਾ ਸਮਰਪਾਲ ਕੌਰ  , ਸਮਾਜ ਸੇਵੀ ਪ੍ਰਿਤਪਾਲ ਸਿੰਘ ਅਤੇ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਦੇ ਨਾਲ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਨਮਮੱਸਤਕ ਹੋਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।  ਬੀਬਾ ਨੇਮਤ ਕੌਰ ਨੂੰ ਫੁਲਾਂ ਅਤੇ ਨੋਟਾਂ ਦੇ ਹਾਰਾਂ ਨਾਲ ਲੱਦਕੇ ਕਾਰਾ ਦੇ ਇਕ ਵੱਡੇ ਕਾਫਲੇ ਰਾਹੀਂ ਦਾਊਂ ਲਿਜਾਇਆ ਗਿਆ।  ਦਾਊਂ ਦੀ ਧਰਤੀ ਨੂੰ ਨਮਸਕਾਰ ਕਰਦੇ ਹੋਏ ਕਾਰਾਂ ਦਾ ਕਾਫਲਾ ਪਿੰਡ ਦਾਊਂ ਦਾਖਲ ਹੋਇਆ ਤਾ ਪਿੰਡ ਦੀ ਸਰਪੰਚ ਸੁਖਜੀਤ ਕੌਰ, ਉਨ੍ਹਾਂ ਦੇ ਪਤੀ ਗੁਰਨਾਂਮ ਸਿੰਘ ਤੇ ਪਿੰਡ ਦੀ ਪੂਰੀ ਪੰਚਾਇਤ ਨੈ ਨੇਮਤ ਦਾ ਮੁੰਹ ਮਿਠਾ ਕਰਵਾਕੇ ਸਵਾਗਤ ਕੀਤਾ ਅਤੇ ਹੋਰ ਬਲੰਦਿਆਂ ਪ੍ਰਾਪਤ ਕਰਨ ਲਈ ਅਸ਼ੀਰਵਾਦ ਦਿਤ਼ਾ ।
      ਇਸ ਮੌਕੇ ਪੱਤਰਕਰਾਂ ਨਾਲ ਗਲਬਾਤ ਕਰਦੇ ਹੋਏ ਨੇਮਤ ਕੌਰ ਨੇ ਇਸ ਪ੍ਰਾਪਤ ਲਈ ਜਿਥੇ ਅਪਣੇ ਕੋਚ ਮਨਜੀਤ ਸਿੰਘ ਨੇਗੀ ਅਤੇ ਅਪਣੇ ਮਾਤਾ ਪਿਤਾ ਦੇ ਸਿਰ ਬੰਨਿਆ। ਉਨਾਂ ਦੀ ਮਾਤਾ ਸਰਰਪਾਲ ਕੌਰ ਨੇ ਦੱਸਿਆ ਕਿ ਨੇਮਤ ਚੰਡੀਗੜੀ ਦੀ ਇਕ ਐਨ ਜੀ ਓ ਪੈਰਾ ਓਲੰਪੀਕ ਸਪੋਰਟਸ ਸੁਸਾਇਟੀ ਨਾਲ ਜੁੜੀ ਹੋਈ ਸੀ। ਉਹ ਰੋਜ਼ਾਨਾਂ ਸਵੇਰੇ 2 ਘੰਟੇ  ਆਸ਼ੀਆਨ ਪਬਲਿਕ ਸਕੂਲ ਸੈਕਟਰ 46 ਅਤੇ ਸ਼ਾਮ ਨੂੰ ਦੋ ਘੰਟੇ ਸਪੋਰਟਸ ਕੰਮਪਲੈਕਸ ਸੈਕਟਰ 42 ਵਿਖੇ ਅਭਿਆਸ ਕਰਦੀ ਸੀ।  ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੋਲੋਟੈਕਨੀਕਲ ਕਾਲਜ ਫਾਰ ਫੂਮੈਨ ਵਿਖੇ  ਐਮ ਓ ਪੀ ਦੀ ਪੜਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਜਲੰਧਰ ਨੈਸਨਲ ਓਪਨ ਪੈਰਾ ਓਲੰਪੀਅਕ ਤਾਈਕਵਾਂਡੋ ਚੈਮਪੀਅਨਸ਼ਿਪ ਵਿੱਚ ਸੋਨ ਤਾਮਗਾ ਜਿਤਿਆ ਸੀ ਜਿਸ ਕਾਰਨ ਹੀ ਉਸ ਦੀ ਚੋਣ ਅੰਤਰਰਾਸ਼ਟਰੀ ਪੱਧਰ ਤੇ 26 ਤੋਂ 29 ਨਵੰਬਰ ਤੱਕ ਬਹਿਰੀਨ ਵਿੱਚ ਹੋਈਆਂ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ ਲਈ ਚੋਣਿਆ ਗਿਆ ਸੀ
     ਇਸ ਮੌਕੇ ਉਨਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ  ਮੌਜੂਦਾ ਪੰਚਾਇਤ ਤੋਂ ਇਲਾਵਾ ਸਾਬਕਾ ਸਰਪੰਚ ਅਜਮੇਰ ਸਿੰਘ ਨੰਬਰਦਾਰ ਮਾਸਟਰ ਹਰਬੰਸ ਸਿੰਘ, ਹਰਬੰਸ ਬਾਗੜੀ ਸਮੇਤ ਵੱਡੀ ਗਿਣਤੀ ਵਿੱਖ ਪਿੰਡ ਵਾਸੀ  ਹਾਜਰ ਸਨ।

Leave a Reply

Your email address will not be published. Required fields are marked *