ਜਿੰਦਗੀ ਵਿੱਚ ਸਫਲ ਹੋਣ ਲਈ ਸਿੱਖਿਆ ਦਾ ਬਹੁਤ ਮਹੱਤਵ ਹੈ: ਲੋਕਮਾਨ ਸਿੰਘ ਕਿੱਤਾ ਮੁਖੀ ਸਿੱਖਿਆ ਕਾਊਂਸਲਰ

ਪੰਜਾਬ

ਸਰਕਾਰੀ ਹਾਈ ਸਕੂਲ ਵਿੱਚ ਯੂਨੀਸੈਫ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਕਾਊਂਸਲਿੰਗ ਦਾ ਪ੍ਰੋਗਰਾਮ ਹੋਇਆ

ਰਾਜਪੁਰਾ 29 ਨਵੰਬਰ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾ: ਸ਼ਰੂਤੀ ਸ਼ੁਕਲਾ ਸਟੇਟ ਇੰਚਾਰਜ ਗਾਈਡੈਂਸ ਐਂਡ ਕਾਉਂਸਲਿੰਗ ਸੈੱਲ ਪੰਜਾਬ ਦੀ ਪ੍ਰੇਰਨਾ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਜਿੰਦਗੀ ਵਿੱਚ ਮਨਪਸੰਦ ਕਿੱਤੇ ਦੀ ਚੋਣ ਕਰਨ ਲਈ ਵਿਸ਼ੇਸ਼ ਅਗਵਾਈ ਦਿੱਤੀ ਜਾ ਰਹੀ ਹੈ। ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਸਕੂਲ ਗਾਈਡੈਂਸ ਕਾਊਂਸਲਰ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੇ ਯਤਨਾਂ ਸਦਕਾ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਵਿਸ਼ੇਸ਼ ਕਾਊਂਸਲਿੰਗ ਲੋਕਮਾਨ ਸਿੰਘ ਨੇ ਯੂਨੀਸੈਫ ਦੇ ਪ੍ਰੋਜੈਕਟ ਤਹਿਤ ਵਿਜਿਟ ਕਰਕੇ ਕੀਤੀ।

ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਰੁਚੀ, ਤਤਕਾਲੀ ਸਥਿਤੀ ਦੇ ਗਿਆਨ, ਇੱਛਾਵਾਂ ਅਤੇ ਮਾਨਸਿਕ ਪੱਧਰ ਅਨੁਸਾਰ ਕਿੱਤਿਆਂ ਦੀ ਚੋਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਵੱਖ-ਵੱਖ ਕਿੱਤਿਆਂ ਦੇ ਬਾਰੇ, ਉਸ ਲਈ ਲੋੜੀਂਦੀ ਵਿੱਦਿਅਕ ਅਤੇ ਵੋਕੇਸ਼ਨਲ ਸਿੱਖਿਆ ਬਾਰੇ ਮੁੱਢਲੀ ਜਾਣਕਾਰੀ ਦਾ ਟੈਸਟ ਲਿਆ ਗਿਆ। ਲੋਕਮਾਨ ਸਿੰਘ ਕਰੀਅਰ ਕਾਊਂਸਲਰ ਅਤੇ ਲਾਈਫ ਕੋਚ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਅਨੁਸ਼ਾਸਨ, ਸਮੇਂ ਦੀ ਕਦਰ, ਨੈਤਿਕ ਸਿੱਖਿਆ ਦੀ ਬਹੁਤ ਮਹੱਤਤਾ ਹੈ। ਜਿਹੜੇ ਵਿਦਿਆਰਥੀ ਆਪਣੇ ਮੁਸ਼ਕਿਲ ਸਮੇਂ ਵਿੱਚ ਘਬਰਾਉਂਦੇ ਨਹੀਂ ਅਤੇ ਇਮਤਿਹਨਾਂ ਤੋਂ ਪਹਿਲਾਂ ਸਹੀ ਢੰਗ ਨਾਲ ਤਿਆਰੀ ਕਰਦੇ ਹਨ ਉਹ ਹਮੇਸ਼ਾ ਸਫਲ ਰਹਿੰਦੇ ਹਨ। ਸਕੂਲ ਇੰਚਾਰਜ ਸੰਗੀਤਾ ਵਰਮਾ ਨੇ ਲੋਕਮਾਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦਾ ਇਸ ਵਿਸ਼ੇਸ਼ ਪ੍ਰੋਜੈਕਟ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *