ਫਿਰੋਜ਼ਪੁਰ : ਸੜਕ ਹਾਦਸੇ ‘ਚ ਮੋਟਰਸਾਈਕਲ ਚਾਲਕ ਦੀ ਮੌਤ

ਪੰਜਾਬ

ਫਿਰੋਜ਼ਪੁਰ : ਸੜਕ ਹਾਦਸੇ ‘ਚ ਮੋਟਰਸਾਈਕਲ ਚਾਲਕ ਦੀ ਮੌਤ


ਫਿਰੋਜ਼ਪੁਰ, 29 ਨਵੰਬਰ,ਬੋਲੇ ਪੰਜਾਬ ਬਿਊਰੋ :


ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਲੰਮੋਚੜ ਕਲਾਂ ਨੇੜੇ ਦੇਰ ਰਾਤ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ  ਉੱਡ ਗਏ ਤੇ ਕਰੀਬ 200 ਮੀਟਰ ਤੱਕ ਬਾਈਕ ਚਾਲਕ ਨੂੰ ਆਪਣੇ ਨਾਲ ਖਿੱਚ ਕੇ ਲੈ ਗਈ। ਜਿਸ ਕਾਰਨ ਮੌਕੇ ’ਤੇ ਹੀ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅਜੇ ਮੁਖੀਜਾ ਪੁੱਤਰ ਮੋਨਹਰ ਲਾਲ ਮੁਖੀਜਾ ਵਾਸੀ ਜਲਾਲਾਬਾਦ ਵੱਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੰਡੀ ਘੁਬਾਇਆ ਦੇ ਇੱਕ ਨਿਜੀ ਸ਼ੈਲਰ ’ਚ ਕੰਮ ਕਰਦਾ ਸੀ। ਉਹ ਦੇਰ ਰਾਤ ਝੋਨੇ ਦੀ ਖਰੀਦ ਤੋਂ ਵਿਹਲਾ ਹੋ ਕੇ ਆਪਣੇ ਘਰ ਜਲਾਲਾਬਾਦ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਲੰਮੋਚੜ ਕਲਾਂ ਤੇ ਮੋਜੇਵਾਲਾ ਦੇ ਵਿਚਕਾਰ ਪਹੁੰਚਿਆ ਤਾਂ ਫਾਜਿਲਕਾ ਤੋਂ ਆ ਰਹੀ ਤੇਜ਼ ਰਫਤਾਰ ਕਰੇਟਾ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।