ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ

ਐਜੂਕੇਸ਼ਨ ਪੰਜਾਬ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ


ਸੰਗਰੂਰ, 29 ਨਵੰਬਰ,ਬੋਲੇ ਪੰਜਾਬ ਬਿਊਰੋ :


ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਅਤੇ ਵਾਅਦੇ ਤੋੜਨ ਦੇ ਵਿਰੋਧ ਵਿੱਚ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਸੈਂਕੜੇ ਅਧਿਆਪਕਾ ਸੰਗਰੂਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਪਿਛਲੇ 90 ਦਿਨਾਂ ਤੋਂ ਹੜਤਾਲ ‘ਤੇ ਬੈਠੇ ਹਨ। ਪਰ ਸਰਕਾਰ ਦੀ ਚੁੱਪ ਨੇ ਅਧਿਆਪਕਾਂ ਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ ‘ਹੁਣ ਕੁਰਬਾਨੀ ਦੇ ਦਿਆਂਗੇ, ਪਰ ਝੁਕਣ ਨਹੀਂ ਦਿਆਂਗੇ’।ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਕੁਮਾਰ ਮਲੂਕਾ, ਰਾਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਲਾਲ, ਜਸਪਾਲ, ਊਧਮ ਸਿੰਘ ਡੋਗਰਾ, ਬਵਲੀਨ ਬੇਦੀ, ਸੁਨੀਤ ਸਰੀਨ, ਸੁਮਿਤ ਗੋਇਲ, ਰਜਨੀ, ਧਮਿੰਦਰ ਸਿੰਘ, ਨਰਿੰਦਰ ਕੁਮਾਰ, ਰਾਕੇਸ਼ ਸੈਣੀ, ਸੁਸ਼ੀਲ ਅੰਗੁਰਾਲ, ਪ੍ਰਿਅੰਕਾ ਬਿਸ਼ਟ, ਮਨਜੀਤ ਕੌਰ ਨੇ ਦੱਸਿਆ ਕਿ 22 ਦਸੰਬਰ ਤੋਂ ਪੰਜ ਅਧਿਆਪਕ ਪਹਿਲੇ ਪੜਾਅ ਵਿੱਚ ਮਰਨ ਵਰਤ ‘ਤੇ ਬੈਠਣਗੇ।ਇਨ੍ਹਾਂ ਵਿੱਚ ਜੋਨੀ ਸਿੰਗਲਾ ਬਠਿੰਡਾ, ਰਜਿਤ ਸਿੰਘ ਪਟਿਆਲਾ, ਊਧਮ ਸਿੰਘ ਡੋਗਰਾ ਹੁਸ਼ਿਆਰਪੁਰ, ਰਵਿੰਦਰ ਕੌਰ ਫਤਿਹਗੜ੍ਹ ਸਾਹਿਬ, ਸੀਮਾ ਰਾਣੀ ਸ਼ਾਮਲ ਹਨ। ਇਸ ਤੋਂ ਬਾਅਦ ਹਰ ਰੋਜ਼ ਨਵੇਂ ਅਧਿਆਪਕ ਮਰਨ ਵਰਤ ਵਿੱਚ ਸ਼ਾਮਲ ਹੋਣਗੇ।

Leave a Reply

Your email address will not be published. Required fields are marked *