ਪਠਾਨਕੋਟ : ਕਾਰ ਨਹਿਰ ‘ਚ ਡਿੱਗਣ ਕਾਰਨ ਧੀ ਦੀ ਮੌਤ ਪਿਤਾ ਜ਼ਖ਼ਮੀ

ਪੰਜਾਬ

ਪਠਾਨਕੋਟ : ਕਾਰ ਨਹਿਰ ‘ਚ ਡਿੱਗਣ ਕਾਰਨ ਧੀ ਦੀ ਮੌਤ ਪਿਤਾ ਜ਼ਖ਼ਮੀ


ਪਠਾਨਕੋਟ, 29 ਨਵੰਬਰ,ਬੋਲੇ ਪੰਜਾਬ ਬਿਊਰੋ :


ਪਠਾਨਕੋਟ ਦੇ ਪਿੰਡ ਜਸਵਾਲੀ ਨੇੜੇ ਇੱਕ ਕਾਰ ਯੂਬੀਡੀਸੀ ਨਹਿਰ ਵਿੱਚ ਡਿੱਗ ਗਈ।ਮਿਲੀ ਜਾਣਕਾਰੀ ਮੁਤਾਬਕ ਪਿਓ-ਧੀ ਕਾਰ ਵਿੱਚ ਸਫਰ ਕਰ ਰਹੇ ਸਨ।ਇਸ ਹਾਦਸੇ ‘ਚ ਬੇਟੀ ਦੀ ਮੌਤ ਹੋ ਗਈ, ਜਦਕਿ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਨਹਿਰ ਦਾ ਪਾਣੀ ਬੰਦ ਕਰਕੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ।
ਦੋਵੇਂ ਪਿਓ-ਧੀ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੇ ਸਨ ਕਿ ਉਹਨਾਂ ਦੀ ਕਾਰ ਪਿੰਡ ਜਸਵਾਲੀ ਨੇੜੇ ਯੂਬੀਡੀਸੀ ਨਹਿਰ ਵਿੱਚ ਡਿੱਗ ਗਈ। ਇਹ ਲੋਕ ਬਟਾਲੇ ਦੇ ਚੰਦਰ ਨਗਰ ਦੇ ਵਸਨੀਕ ਦੱਸੇ ਜਾਂਦੇ ਹਨ।

Leave a Reply

Your email address will not be published. Required fields are marked *