ਰਿਟਾਇਰਮੈਂਟ ਤੇ ਵਿਸ਼ੇਸ: ਸੇਵਾ, ਸਬਰ ਅਤੇ ਸ਼ਾਂਤ ਸੁਭਾਅ ਦਾ ਸੁਮੇਲ ਹੈ ਮੋਹਨ ਸਿੰਘ ਭੜੀ

ਪੰਜਾਬ

ਰਿਟਾਇਰਮੈਂਟ ਤੇ ਵਿਸ਼ੇਸ: ਸੇਵਾ, ਸਬਰ ਅਤੇ ਸ਼ਾਂਤ ਸੁਭਾਅ ਦਾ ਸੁਮੇਲ ਹੈ ਮੋਹਨ ਸਿੰਘ ਭੜੀ


ਮੋਹਾਲੀ 28 ਨਵੰਬਰ ,ਬੋਲੇ ਪੰਜਾਬ ਬਿਊਰੋ :

ਮੋਹਨ ਸਿੰਘ ਭੜੀ, ਸੁਪਰਡੰਟ ਗਰੇਡ-1 ਦਫਤਰ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਤੋਂ ਅੱਜ 32 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ ਸਿੱਖਿਆ ਵਿਭਾਗ ਪੰਜਾਬ ਤੋਂ ਰਿਟਾਇਰ ਹੋ ਰਹੇ ਹਨ । ਮੋਹਨ ਸਿੰਘ ਭੜੀ ਦਾ ਜਨਮ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਪਿੰਡ ਭੜੀ ਵਿਖੇ ਹੋਇਆ। ਉਨ੍ਹਾਂ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਆਪਣੀ ਸਰਕਾਰੀ ਸੇਵਾ ਸਿੱਖਿਆ ਵਿਭਾਗ ਪੰਜਾਬ ਵਿੱਚ ਅਗਸਤ 1992 ਤੋਂ ਬਤੌਰ ਕਲਰਕ ਸ਼ੁਰੂ ਕੀਤੀ ਸੀ। ਡਾਇਰੈਕਟੋਰੇਟ ਦੇ ਵੱਖ-ਵੱਖ ਵਿੰਗ ਵਿੱਚ ਕੰਮ ਕਰਕੇ ਉਨ੍ਹਾਂ ਆਪਣੀ ਸਮੁੱਚੀ ਸੇਵਾ ਇਮਾਨਦਾਰੀ, ਮਿਹਨਤ ਅਤੇ ਲਗਨ ਦੀ ਭਾਵਨਾ ਸਮਰਪਿਤ ਹੋ ਕੇ ਕੀਤੀ। ਉਹ ਆਪਣੀ ਸ਼ਾਂਤ ਸੁਭਾਅ ਅਤੇ ਮਿਹਨਤ ਕਾਰਨ ਸਮੁੱਚੇ ਸਿੱਖਿਆ ਵਿਭਾਗ ਲਈ ਮਿਸਾਲ ਵਜੋਂ ਜਾਣੇ ਜਾਂਦੇ ਰਹੇ ਹਨ । ਉਨ੍ਹਾਂ ਦੀ ਵਿਭਾਗ ਵਲੋਂ ਕੀਤੀ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੂੰ ਪਰਿਵਾਰ ਸਮੇਤ ਡਿਜ਼ਾਇਰ ਵੈਲਵੇਅਰ ਕਲੱਬ ਦਫ਼ਤਰ ਡਾਇਰੈਕਟਰ ਸਕੂਲ ਵਿਭਾਗ ਪੰਜਾਬ ਵਲੋਂ ਵਿਸ਼ੇਸ ਤੌਰ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੂੰ ਨਵੰਬਰ 2024 ਵਿੱਚ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਲੋਂ ਸੇਵਾ ਮੁਕਤੀ ਸਮਾਰੋਹ ਕਰਕੇ ਯਾਦਗਾਰੀ ਵਿਦਾਈ ਦਿੱਤੀ ਜਾ ਰਹੀ ਹੈ ।

Leave a Reply

Your email address will not be published. Required fields are marked *