ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ 70 ਫ਼ੀ ਘਟੀਆਂ, ਐਨ.ਜੀ.ਟੀ. ਦੀ ਰਿਪੋਰਟ ਵਿੱਚ ਦਾਅਵਾ

ਚੰਡੀਗੜ੍ਹ

ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ 70 ਫ਼ੀ ਘਟੀਆਂ, ਐਨ.ਜੀ.ਟੀ. ਦੀ ਰਿਪੋਰਟ ਵਿੱਚ ਦਾਅਵਾ


ਚੰਡੀਗੜ੍ਹ, 28 ਨਵੰਬਰ,ਬੋਲੇ ਪੰਜਾਬ ਬਿਊਰੋ ;


ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 70 ਫ਼ੀ ਸਦੀ ਦੀ ਕਮੀ ਆਈ ਹੈ।ਇਹ ਦਾਅਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੂੰ ਇਕ ਰਿਪੋਰਟ‘ਚ ਕੀਤਾ ਗਿਆ ਹੈ। ਐਨ.ਜੀ.ਟੀ. ਨੇ ਇਸ ਤੋਂ ਪਹਿਲਾਂ ਪਰਾਲੀ ਸਾੜਨ ਕਾਰਨ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਰਾਜ ਦੇ ਅਧਿਕਾਰੀਆਂ ਤੋਂ ਨਿਯਮਤ ਰਿਪੋਰਟ ਮੰਗੀ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਵਲੋਂ 26 ਨਵੰਬਰ ਨੂੰ ਦਾਇਰ ਕੀਤੀ ਗਈ ਰਿਪੋਰਟ’ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਯਤਨਾਂ ਦੇ ਨਤੀਜੇ ਵਜੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 25 ਨਵੰਬਰ, 2023 ਨੂੰ 36,551 ਤੋਂ ਘਟ ਕੇ 25 ਨਵੰਬਰ, 2024 ਨੂੰ 10,479 ਹੋ ਗਈ ਹੈ, ਭਾਵ 70 ਫ਼ੀ ਸਦੀ ਦੀ ਕਮੀ ਆਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਸਾਲ ਵਿਚ ਲਗਭਗ 19.5 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਵੱਖ-ਵੱਖ ਤਰੀਕਿਆਂ ਨਾਲ ਕੀਤੇ ਜਾਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਸਾਲ 2024 ’ਚ 62 ਲੱਖ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਪ੍ਰਬੰਧਨ ‘ਐਕਸ-ਸੀਟੂ’ ਤਰੀਕਿਆਂ ਨਾਲ ਕੀਤਾ ਗਿਆ।

Leave a Reply

Your email address will not be published. Required fields are marked *