ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਏਡਜ਼ ਵਿਰੁੱਧ ਜਾਗਰੂਕਤਾ ਲਈ ਸਕੂਲ ਵਿੱਚ ਨੁੱਕੜ ਨਾਟਕ ਕੀਤਾ

ਹੈਲਥ

ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਏਡਜ਼ ਵਿਰੁੱਧ ਜਾਗਰੂਕਤਾ ਲਈ ਸਕੂਲ ਵਿੱਚ ਨੁੱਕੜ ਨਾਟਕ ਕੀਤਾ

ਰਾਜਪੁਰਾ 28 ਨਵੰਬਰ ,ਬੋਲੇ ਪੰਜਾਬ ਬਿਊਰੋ :

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਏਡਜ਼ ਦੇ ਕਾਰਨਾਂ, ਲੱਛਣਾਂ ਅਤੇ ਏਡਜ਼ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਪਰਹੇਜ਼ਾਂ ਬਾਰੇ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਮ ਸੈਮੀਨਾਰ ਕਰਵਾਇਆ ਗਿਆ। ਨੁੱਕੜ ਨਾਟਕ ਕਰਨ ਆਏ ਪੂਨਮ ਕਲਾ ਮੰਚ ਦੇ ਟੀਮ ਮੈਂਬਰਾਂ ਵਿਦਿਆਰਥੀਆਂ ਸਾਹਮਣੇ ‘ਅਨਮੋਲ ਜ਼ਿੰਦਗੀ’ ਨੁੱਕੜ ਨਾਟਕ ਪੇਸ਼ ਕੀਤਾ ਅਤੇ ਸਮਝਾਇਆ ਕਿ ਐਚ.ਆਈ.ਵੀ. ਹੋਣ ਨਾਲ ਜ਼ਿੰਦਗੀ ਦਾ ਖਤਰਾ ਵਧ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਰਿੰਜਾਂ ਦੀਆਂ ਸੂਈਆਂ ਦੀ ਮੁੜ ਵਰਤੋਂ, ਦੂਸ਼ਿਤ ਖੂਨ, ਗਰਭਵਤੀ ਮਾਵਾਂ ਤੋ ਪੈਦਾ ਹੋਣ ਵਾਲੇ ਬੱਚੇ ਅਤੇ ਅਸੁਰੱਖਿਅਤ ਯੋਨ ਸੰਬੰਧਾਂ ਕਾਰਨ ਏਡਜ਼ ਦਾ ਰੋਗ ਹੋਣ ਦੇ ਮੁੱਖ ਕਾਰਨ ਬਣਦੇ ਹਨ। ਇਸਦੇ ਨਾਲ ਹੀ ਉਹਨਾਂ ਰੋਗ ਤੋਂ ਬਚਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ। ਨੁੱਕੜ ਨਾਟਕ ਰਾਹੀਂ ਗੁਰਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਬਚੇ ਰਹਿ ਕੇ ਚੰਗਾ ਭਵਿੱਖ ਬਣਾਉਣ ਲਈ ਵੀ ਪ੍ਰੇਰਿਆ। ਸਕੂਲ ਇੰਚਾਰਜ ਸੰਗੀਤਾ ਵਰਮਾ ਨੇ ਨੁੱਕੜ ਨਾਟਕ ਟੀਮ ਅਤੇ ਨਾਲ ਆਏ ਸਾਥੀਆਂ ਨੂੰ ਜੀ ਆਇਆਂ ਕਿਹਾ। ਮੰਚ ਸੰਚਾਲਨ ਦੀ ਡਿਊਟੀ ਰਾਜਿੰਦਰ ਸਿੰਘ ਚਾਨੀ ਐਸ.ਐਸ. ਮਾਸਟਰ ਸ਼ਹੀਦ ਭਗਤ ਸਿੰਘ ਹਾਊਸ ਇੰਚਾਰਜ਼ ਨੇ ਨਿਭਾਈ। ਇਸ ਮੌਕੇ ਹਰਜੀਤ ਕੌਰ ਆਈ.ਸੀ.ਟੀ.ਸੀ. ਕਾਊਂਸਲਰ, ਮਨੀਸ਼ ਕੁਮਾਰ ਐਸ.ਟੀ.ਆਈ. ਕਾਊਂਸਲਰ, ਰੇਖਾ ਵਰਮਾ ਐਮ.ਐਲ.ਟੀ., ਪਰਮਜੀਤ ਕੌਰ, ਹਰਮੀਤ ਬਾਜਵਾ ਅਤੇ ਸਕੂਲ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *