ਦੋਰਾਹਾ ਵਿਖੇ ਕੱਪੜਿਆਂ ਦੇ ਮਸ਼ਹੂਰ ਸ਼ੋਅ ਰੂਮ ‘ਚ ਛਾਪੇਮਾਰੀ, ਨਾਮੀ ਕੰਪਨੀਆਂ ਦਾ ਨਕਲੀ ਸਾਮਾਨ ਬਰਾਮਦ

ਪੰਜਾਬ


ਦੋਰਾਹਾ, 28 ਨਵੰਬਰ,ਬੋਲੇ ਪੰਜਾਬ ਬਿਊਰੋ :


ਦੋਰਾਹਾ ਵਿਖੇ ਕੱਪੜਿਆਂ ਦੇ ਮਸ਼ਹੂਰ ਸ਼ੋਅਰੂਮ ਕਸ਼ਮੀਰ ਐਪੇਰਲਜ਼ ’ਤੇ ਛਾਪੇਮਾਰੀ ਹੋਣ ਦੀ ਸੂਚਨਾ ਹੈ। ਇਹ ਛਾਪੇਮਾਰੀ ਪੁਲਿਸ ਦੇ ਨਾਲ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਨੇ ਕੀਤੀ। ਇਸ ਛਾਪੇਮਾਰੀ ਵਿੱਚ ਸ਼ੋਅਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਸਾਮਾਨ ਬਰਾਮਦ ਹੋਇਆ। ਇਸ ਉਤਪਾਦ ਨੂੰ ਮਹਿੰਗੇ ਭਾਅ ਵੇਚ ਕੇ ਗਾਹਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ।
ਛਾਪੇਮਾਰੀ ਦੌਰਾਨ ਪੁਲੀਸ ਨੇ ਇੱਕ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਕੋਟਲੀ ਵਜੋਂ ਹੋਈ ਹੈ। ਐਫਆਈਆਰ ਵਿੱਚ ਸ਼ੋਅਰੂਮ ਮਾਲਕ ਦਾ ਨਾਂ ਵੀ ਦਰਜ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।