ਕੁੰਨੋ ਵਿਖੇ ਚੀਤੇ ਦੇ ਦੋ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

ਸੰਸਾਰ ਨੈਸ਼ਨਲ


ਸ਼ਿਓਪੁਰ, 28 ਨਵੰਬਰ,ਬੋਲੇ ਪੰਜਾਬ ਬਿਊਰੋ :


ਕੁੰਨੋ ਤੋਂ ਬੁਰੀ ਖ਼ਬਰ ਆਈ ਹੈ, ਚਾਰ ਬੱਚਿਆਂ ਨੂੰ ਜਨਮ ਦੇਣ ਵਾਲੇ ਚੀਤੇ ਦੇ ਦੋ ਬੱਚਿਆਂ ਲਾਸ਼ਾਂ ਸੜੀ ਹਾਲਤ ਵਿੱਚ ਮਿਲੀਆਂ ਹਨ। ਇਸ ਗੱਲ ਨੂੰ ਲੈ ਕੇ ਦੁਬਿਧਾ ਬਣੀ ਹੋਈ ਹੈ ਕਿ ਬੱਚੇ ਮਰੇ ਹੋਏ ਪੈਦਾ ਹੋਏ ਸਨ ਜਾਂ ਜਨਮ ਤੋਂ ਬਾਅਦ ਮਰ ਗਏ ਸਨ। ਕੁਨੋ ਮੈਨੇਜਮੈਂਟ ਅਨੁਸਾਰ ਮੌਕੇ ‘ਤੇ ਹੋਰ ਕੋਈ ਜ਼ਿੰਦਾ ਬੱਚਾ ਨਹੀਂ ਮਿਲਿਆ ਹੈ, ਨੀਰਵ ਨੇ ਸਿਰਫ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ।
ਕੁਨੋ ਪ੍ਰਬੰਧਕਾਂ ਅਨੁਸਾਰ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਮਾਦਾ ਚੀਤਾ ਨੀਰਵ ਦੀ ਰੇਡੀਓ ਟੈਲੀਮੈਟਰੀ ਸੂਚਨਾ ਦੇ ਆਧਾਰ ‘ਤੇ ਨੀਰਵ ਦੇ ਸਥਾਨ ਤੋਂ ਦੂਰ ਹੋਣ ਦਾ ਪਤਾ ਲੱਗਾ। ਅਜਿਹੇ ‘ਚ ਜੰਗਲੀ ਜੀਵ ਡਾਕਟਰਾਂ ਦੀ ਅਗਵਾਈ ‘ਚ ਨਿਗਰਾਨ ਟੀਮ ਵੱਲੋਂ ਇਸ ਜਗ੍ਹਾ ਦਾ ਮੁਆਇਨਾ ਕੀਤਾ ਗਿਆ, ਜਿੱਥੇ ਚੀਤੇ ਦੇ ਦੋ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।