ਜਥੇਦਾਰ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਦਸੰਬਰ ਨੂੰ ਆਪਣਾ ਸ਼ਪਸ਼ਟੀਕਰਨ ਦੇਣਗੇ

ਪੰਜਾਬ

ਅਮ੍ਰਿਤਸਰ 27 ਨਵੰਬਰ ,ਬੋਲੇ ਪੰਜਾਬ ਬਿਊਰੋ :

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ 2 ਦਸੰਬਰ ਨੂੰ  ਆਪਣਾ ਸ਼ਪਸ਼ਟੀਕਰਨ ਦੇਣਗੇ। ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਲੰਮਾਂ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਤੌਰ ਜਥੇਦਾਰ ਸੇਵਾ ਕਰ ਚੁੱਕੇ ਹਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰਪਰਾਵਾਂ, ਮਰਿਯਾਦਾ ਤੇ ਸਤਿਕਾਰ ਨੂੰ ਭਲੀ ਭਾਂਤ ਸਮਝਦੇ ਹਨ। ਉਹ ਰੋਮ ਰੋਮ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ। ਉਹ ਸਿੰਘ ਸਾਹਿਾਬਾਨ ਦੇ ਆਦੇਸ਼ ਨੂੰ ਸਿਰਮੱਥੇ ਸਵਿਕਾਰ ਕਰਦਿਆਂ ਇਕ ਨਿਮਾਣੇ ਸਿੱਖ ਵਾਂਗ 2 ਦਸੰਬਰ ਨੂੰ ਤਹਿ ਸਮੇ ਮੁਤਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋ ਕੇ ਆਪਣਾ ਪੱਖ ਰਖਣਗੇ।ਇਸ ਮਾਮਲੇ ਵਿਚ ਤਖ਼ਤ ਸਾਹਿਬ ਤੋ ਜੋ ਵੀ ਜਾਣਕਾਰੀ ਮੰਗੀ ਜਾਵੇਗੀ ਉਹ ਜਰੂਰ ਦੇਣਗੇ।ਦਸਣਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਨੇ 24 ਸਤੰਬਰ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੀ ਸੀ ਤੇ ਫਿਰ ਪੰਥ ਵਿਚ ਰੋਹ ਪੈਦਾ ਹੋਣ ਕਾਰਨ 15 ਅਕਤੂਰਬਰ 2015 ਵਿਚ ਇਹ ਮੁਆਫੀ ਵਾਪਸ ਲੈ ਲਈ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੀ  ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਇਕ ਵਾਰ ਫਿਰ ਤੋ ਪੰਥਕ ਹਲਕਿਆਂ ਵਿਚ ਤਰਥਲੀ ਮਚਾ ਦਿੱਤੀ ਹੈ।ਇਹ ਵੀਡੀਓ 17 ਅਪ੍ਰੈਲ 2017 ਦੀ ਹੈ ਪਰ ਇਹ ਵੀਡੀਓ ਆਪਣੇ ਆਪ ਵਿਚ ਕਈ ਨਵੇ ਸਵਾਲ ਪੈਦਾ ਕਰ ਰਹੀ ਹੈ ਕਿ 2 ਦਸੰਬਰ ਨੂੰ ਜਥੇਦਾਰਾਂ ਨੂ਼ੰ ਸ਼ਪਸ਼ਟੀਕਰਨ ਦੇਣ ਸਮੇ ਗਿਆਨੀ ਗੁਰਮੁਖ ਸਿੰਘ ਕੋਈ ਨਵੀ ਗਲੀ ਕਰਦੇ ਹਨ ਜਾਂ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਦਿੱਤਾ ਇਹ ਕਬੂਲਨਾਮਾਂ ਮੁ ਜਥੇਦਾਰਾਂ ਨੂੰ ਪੇ਼ਸ ਕਰਦੇ ਹਨ। ਆਪਣੇ ਸਿ ਕਬੂਲਨਾਮੇ ਵਿਚ ਗਿਅਨੀ ਗੁਰਮੁਖ ਸਿੰਘ ਨੇ ਚੋਣਵੇ ਪੱਤਰਕਾਰਾਂ ਨੂੰ ਦਸਿਆ ਸੀ ਕਿ 2015 ਵਿੱਚ ਸਤੰਬਰ ਮਹੀਨੇ ਵਿੱਚ ਜੋ ਕੁਝ ਹੋਇਆ ਸੀ। ਮੇਰਾ ਖਿਆਲ ਹੈ ਕਿ ਛੇ ਜਾਂ ਸੱਤ ਮਹੀਨੇ ਦਾ ਸਮਾਂ ਅਜੇ ਬੀਤਿਆ ਹੋਏਗਾ ਅੱਗੇ ਸਤੰਬਰ ਦਾ ਮਹੀਨਾ ਸ਼ੁਰੂਆਤ ਹੁੰਦੀ ਹੈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦਾ ਟੈਲੀਫੋਨ ਸਾਨੂੰ ਜਾਂਦਾ ਇਹ ਕਹਿੰਦੇ ਹਨ ਕਿ ਸ ਪ੍ਰਕਾਸ਼ ਸਿੰਘ ਬਾਦਲ ਅਤੇ ਸ ਸੁਖਬੀਰ ਸਿੰਘ  ਬਾਦਲ ਉਹਨਾਂ ਨੇ ਆਪਾਂ ਨੂੰ ਸੱਦਿਆ ਤੇ ਆਪਾਂ ਜਾਣਾ 16 ਸਤੰਬਰ ਨੂੰ ਚੰਡੀਗੜ੍ਹ ਸ ਪ੍ਰਕਾਸ਼ ਸਿੰਘ ਬਾਦਲ ਜ਼ੋ ਕਿ ਉਦੋਂ ਮੁਖ ਮੰਤਰੀ ਸਨ ਸ ਸੁਖਬੀਰ ਸਿੰਘ ਜੀ ਬਾਦਲ ਉਪ ਮੁਖ ਮੰਤਰੀ ਸਨ ਇਹਨਾਂ ਦੀ ਕੋਠੀ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਆਪਣੀ ਗੱਡੀ ਵਿੱਚ ਬੈਠਾ ਕੇ ਸਾਨੂੰ ਲੈ ਕੇ ਗਏ। ਉਸ ਕੋਠੀ ਵਿੱਚ ਜਾ ਕੇ ਜਦੋਂ ਅੰਦਰ ਪ੍ਰਵੇਸ਼ ਕੀਤਾ ਉਥੇ ਸ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅੰਦਰ ਬੈਠੇ ਹੋਏ ਸਨ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਦਾਸ ਉਸ ਕਮਰੇ ਵਿੱਚ ਉਹਨਾਂ ਦੇ ਪਾਸ ਗਏ ਜਾ ਕੇ ਫਤਿਹ ਦੀ ਸਾਂਝ ਹੋਈ ਕੁਝ ਬਚਨ ਬਿਲਾਸ ਚੱਲਦੇ ਰਹੇ ਔਰ ਉਹਦੇ ਵਿੱਚ ਦਰਮਿਆਨ ਸ ਪ੍ਰਕਾਸ਼ ਸਿੰਘ ਬਾਦਲ ਨੇ ਸ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਹੁਣ ਜਿਹੜੀ ਅਸਲ ਗੱਲਬਾਤ ਹ ਉਹ ਸ਼ੁਰੂਆਤ ਕੀਤੀ ਜਾਏ , ਜਦੋਂ ਉਹ ਗੱਲਬਾਤ ਦੀ ਸ਼ੁਰੂਆਤ ਹੋਈ ਉਸ ਸਮੇਂ ਇੱਕ ਹਿੰਦੀ ਵਿੱਚ ਲਿਖੀ ਹੋਈ ਪੱਤ੍ਰਿਕਾ ਜਿਹੜੀ ਸੀ ਉਹ ਸਾਨੂੰ ਪੜ੍ਹਾਈ ਗਈ। ਇਹ ਪੱਤਰਕਾ ਹਿੰਦੀ ਵਿੱਚ ਸੀ।ਇਹ ਪੱਤਰਕਾ ਹਿੰਦੀ ਵਿੱਚ ਸਰਸੇ ਵਾਲੇ ਨਖੱਟੂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੋਈ ਉਹ ਦੱਸ ਰਹੇ ਸਨ। ਜਦੋਂ ਉਹ ਪੱਤਰਕਾ ਫੜੀ ਮੈਂ ਇਹ ਗੱਲ ਬਹੁਤ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਜਰੂਰ ਕਹਾਂਗਾ ਕਿ ਉਸ ਸਮੇਂ ਸਾਰੇ ਹੀ ਸਿੰਘ ਸਾਹਿਬਾਨਾਂ ਦੇ ਮਨ ਵਿੱਚ ਇਹ ਖਿਆਲ ਜਰੂਰ ਸੀ ਕਿ ਇਹ ਬਹੁਤ ਤੇਜ਼ੀ ਨਾਲ ਇਹ ਜੋ ਮਸਲਾ ਕਰਵਾਉਣ ਲੱਗੇ ਨੇ। ਇਹ ਠੀਕ ਨਹੀਂ ।ਸਾਡੇ ਵਿਚੋ  ਕੋਈ ਵੀ ਇਸ ਮਸਲੇ ਦੇ  ਤੇਜ਼ੀ ਨਾਲ ਹਲ ਨਹੀਂ ਸੀ ਚਾਹੁੰਦਾ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ  ਕਿ ਇਹ ਪੱਤਰਕਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੁਸੀਂ ਭੇਜੋ ਇਸ ਉਪਰ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾ ਕੇ ਫਿਰ ਵਿਚਾਰ ਕੀਤੀ ਜਾਊਗੀ। ਉਸ ਸਮੇਂ ਤੈਅ ਕੀਤਾ ਗਿਆ ਕਿ ਵਿਚਾਰ ਕਰਨ ਤੋਂ ਬਾਅਦ ਇਹ ਪੱਤਰਕਾ ਖਾਲਸਾ ਪੰਥ ਦੇ ਸਾਹਮਣੇ ਪਹਿਲੀ ਮੀਟਿੰਗ ਦੇ ਵਿੱਚ ਨਸ਼ਰ ਕਰ ਦਿੱਤੀ ਜਾਏਗੀ। ਉਸ ਸਮੇਂ ਇਹ ਵਿਚਾਰ ਸਿਰਫ ਇਥੋਂ ਤੱਕ ਹੀ ਹੋਈ ਸੀ। ਮੈਂ ਸ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਸਾਡੇ ਬਜ਼ੁਰਗਾਂ ਸਮਾਨ ਹੋ ਉਮਰ ਦੇ ਲਿਹਾਜ ਨਾਲ ਪਰ ਸਾਡਾ ਇੱਕ ਬਚਨ ਹੈ ਕਿ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਚੰਡੀਗੜ੍ਹ ਆਪਣੀ ਸਰਕਾਰੀ ਕੋਠੀ ਵਿੱਚ ਸਾਨੂੰ ਤੁਸੀਂ ਬੁਲਾਇਆ ਹ ਤੇ ਮੈਂ ਬੜੇ ਅਦਬ ਸਤਿਕਾਰ ਵਿੱਚ ਕਿਹਾ ਸੀ ਕਿ ਸਾਨੂੰ ਐ ਲੱਗਦਾ ਕਿ ਜਿਸ ਤਰਾਂ ਸਾਨੂੰ ਤਲਬ ਕੀਤਾ ਗਿਆ ਹੋਵੇ।  ਕਿਉਂਕਿ ਮੈਂ ਇਹੋ ਜਿਹਾ ਮਾਹੌਲ ਕਦੀ ਦੇਖਿਆ ਨਹੀਂ ਸੀ। ਉੱਥੇ ਜਾਣ ਤੋਂ ਪਹਿਲਾਂ ਤਾਂ ਮੈਨੂੰ ਆਮ ਹੀ ਸਧਾਰਨ ਗੱਲ ਲੱਗੀ ਸੀ ਚਲੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਉਹਨਾਂ ਨੇ ਜੇ ਸੱਦਿਆ ਤੇ ਇਹ ਮੈਨੂੰ ਆਮ ਜਿਹੀ ਗੱਲ ਜਾਪੀ ਸੀ । ਮੈ ਕਿਹਾ ਕਿ ਅੱਗੇ ਤੋਂ ਸੰਕੋਚ ਰੱਖੋ ਕਿ ਸਾਨੂੰ ਆਪਣੀ ਸਰਕਾਰੀ ਕੋਠੀਆਂ ਵਿੱਚ ਇਸ ਤਰ੍ਹਾਂ ਤੁਸੀਂ ਨਾ ਬੁਲਾਓ ਦਿਨ ਰਾਤ ਸਿੱਖ ਸੰਗਤਾਂ ਹਰੇਕ ਪਾਰਟੀ ਦਾ ਵਿਅਕਤੀ ਸਾਨੂੰ ਆ ਕੇ ਖੁੱਲੇ ਆਮ ਮਿਲਦਾ ਹੈ ਤੇ ਤੁਸੀਂ ਕਿਹੜਾ ਨਹੀਂ ਮਿਲ ਸਕਦੇ ਤੁਸੀਂ ਵੀ ਆ ਕੇ ਮਿਲੋ ਆਪਣੀ ਵਿਚਾਰ ਸਾਂਝੇ ਤੁਸੀਂ ਵੀ ਤਾਂ ਕਰ ਹੀ ਸਕਦੇ ਹੋ ਖੁੱਲੇ ਆਮ ਆਕੇ ਮਿਲੋ । ਉਦੋਂ ਸ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਸਿੰਘ ਸਾਹਿਬ ਜੀ ਨੇ ਬਹੁਤ ਸਿਆਣੀ ਗੱਲ ਕੀਤੀ ਹੈ। ਜਦੋਂ ਅਸੀਂ ਸਿੰਘ ਸਾਹਿਬ ਗਿਆਨੀ ਮਲ ਸਿੰਘ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਸੀਂ ਜਦੋਂ ਵਾਪਸ ਚਲ ਪਏ।  ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਦਫਤਰ ਹੈ ਉਹ ਪਤਾ ਨਹੀਂ ਕਿਹੜੇ ਸੈਕਟਰ ਦੇ ਵਿੱਚ ਹੈ ਉੱਥੇ ਜਾ ਕੇ ਕੁਝ ਸਮਾਂ ਜਾ ਕੇ ਰੁਕੇ ਸਿੰਘ ਸਾਹਿਬ ਜੀ ਹੋਣਾਂ ਨੇ ਅੱਗੇ ਕਿਤੇ ਦੋਨਾਂ ਨੇ ਸਮਾਗਮ ਤੇ ਜਾਣਾ ਸੀ ਅਸੀਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਵਾਪਸ ਅਸੀਂ ਆ ਗਏ। ਸ਼ਾਇਦ ਇਹ ਸਤੰਬਰ ਦੀ ਰਾਤ ਦਾ ਜਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਮਲ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਰੇ ਸਿੰਘ ਸਾਹਿਬਾਨ ਮੇਰੇ ਪਾਸ ਜੋ ਰਿਹਾਇਸ਼ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਜਲ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕਿਆ ਬਚਨ ਬਿਲਾਸ ਚਲਦੇ ਰਹੇ ਉਦੋਂ ਇਹ ਗੱਲਬਾਤ ਇਹਨਾਂ ਨੇ ਚਲਾਈ ਕਿ ਉਹ ਕਹਿੰਦੇ ਹਨ ਕਿ ਸਰਸੇ ਵਾਲੇ ਦਾ ਜੋ ਚਿੱਠੀ ਹੈ ਇਹ ਹੁਣੇ ਸੁਣਵਾਈ ਕਰਨੀ ਮੈਂ ਕਿਹਾ ਸਿੰਘ ਸਾਹਿਬ ਇਹ ਮਸਲਾ ਪੰਥਕ ਲੈਵਲ ਤੇ ਹੈ ਸਮੁੱਚੇ ਖਾਲਸਾ ਪੰਥ ਦੀ ਮਾਨਸਿਕਤਾ ਨਾਲ ਇਹ ਜੁੜਿਆ ਹੋਇਆ ਮਸਲਾ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦਮਾਨਸਿਕਤਾ ਨਾਲ ਇਹ ਜੁੜਿਆ ਹੋਇਆ ਮਸਲਾ ਹੈ।ਸ ਸੁਖਬੀਰ ਸਿੰਘ ਬਾਦਲ ਦੇ ਕੁਝ ਆਪਣੇ ਬਹੁਤ ਨਜ਼ਦੀਕੀ ਸਨ ਜਿਸ ਤਰ੍ਹਾਂ ਪੀਏ ਜਾਂ ਕੋਈ ਹੋਰ ਉਹ ਵੀ ਟੈਲੀਫੋਨ ਲੈ ਕੇ ਇੱਥੇ ਹਾਜ਼ਰ ਸਨ ਜਦੋਂ ਮੈਂ ਮੰਨਦਾ ਨਹੀਂ ਸੀ ਉਹ ਸਾਰਾ ਜੋ ਪ੍ਰੈਸ਼ਰ ਸੀ ਉਹ ਸਿਰਫ ਮੇਰੇ ਉੱਪਰ ਹੀ ਟੈਲੀਫੋਨ ਤੇ ਫਿਰ ਪਾਇਆ ਜਾ ਰਿਹਾ ਸੀ।  ਸ ਸੁਖਬੀਰ ਸਿੰਘ ਜੀ ਬਾਦਲ ਕਹਿੰਦੇ ਸਨ ਕਿ ਸਿੰਘ ਸਾਹਿਬ ਤੁਸੀਂ ਮੰਨਦੇ ਕਿਉਂ ਨਹੀਂ ਸਾਰੇ ਸਿੰਘ ਸਾਹਿਬ ਮੰਨਦੇ ਨੇ ਇਹ ਸਾਰੀ ਗੱਲਬਾਤ ਕਾਫੀ ਦੇਰ ਰਾਤ ਤੱਕ ਚਲਦੀ ਰਹੀ ਮੈਂ ਬੜੇ ਅਦਬ ਸਤਿਕਾਰ ਵਿੱਚ ਕਹਿੰਦਾ ਰਿਹਾ ਕਿ ਸੁਖਬੀਰ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੁਸੀਂ ਸਿੱਖ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜਿੰਮੇਵਾਰੀ ਹੈ ਪੰਥ ਦੀ ਮਹਾਨ ਰਵਾਇਤ ਨੂੰ ਖਾਲਸੇ ਰਿਵਾਇਤਾਂ ਨੂੰ ਕਾਇਮ ਰੱਖਣਾ ਸਰਕਾਰ ਚਲੇ ਜਾਂ ਨਾ ਚੱਲੇ ਇਹ ਅਕਾਲੀ ਦਲ ਵਾਸਤੇ ਇੱਕ ਵਖਰੀ ਗੱਲ ਹੈ ਰਵਾਇਤਾਂ ਨੂੰ ਕਾਇਮ ਰੱਖਣਾ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਜਿੰਮੇਵਾਰੀ ਹੈ। ਔਰ ਜਿਸ ਦਿਨ ਮੈਂ ਇਹ ਵੀ ਕਿਹਾ ਕਿ ਸੁਖਬੀਰ ਜੀ ਜਦੋਂ 16 ਸਤੰਬਰ ਦੀ ਰਾਤ ਨੂੰ ਆਪਾਂ ਸਾਰੇ ਇਕੱਠੇ ਸਾਂ ਉਦੋਂ ਅਸੀਂ ਤੁਹਾਨੂੰ ਇਹ ਵੀ ਕਹਿ ਕੇ ਆਏ ਸੀ ਕਿ ਹਾਂ ਜਿਹੜਾ ਕੇਸ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚਾਈ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਖਾਲਸਾ ਪੰਥ ਅੱਗੇ ਇਹ ਜਿਹੜੀ ਚਿੱਠੀ ਹੈ ਇਹ ਨਸ਼ਰ ਕੀਤੀ ਜਾਏਗੀ ਉਸ ਤੋਂ ਬਾਅਦ ਤਕਰੀਬਨ ਪੰਜ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਸਮੁੱਚੇ ਖਾਲਸੇ ਪੰਥ ਦੀਆਂ ਜਥੇਬੰਦੀਆਂ ਦੀਆਂ ਵਿਚਾਰਾਂ ਕਰਦਿਆਂ ਮੀਟਿੰਗ ਵਾਰ ਵਾਰ ਰੱਖਦਿਆਂ ਕਿਉਂਕਿ ਮਸਲਾ ਬਹੁਤ ਵੱਡਾ ਕੋਈ ਛੋਟਾ ਜਿਹਾ ਮਸਲਾ ਨਹੀਂ ਹੈ ਸਰਸੇ ਵਾਲੇ ਦਾ । ਖਾਲਸਾ ਪੰਥ ਨਾਲ ਇਹ ਸਾਰੀ ਵਾਰ ਵਾਰ ਮੀਟਿੰਗ ਕਰਨੀ ਪਏਗੀ ਇੱਕ ਮਾਹੌਲ ਬਣੇਗਾ ਉਹਦੇ ਦਰਮਿਆਨ ਸਮੁੱਚੇ ਖਾਲਸਾ ਪੰਥ ਦੀ ਜਦੋਂ ਭਾਵਨਾ ਇੱਕ ਹੋਏਗੀ ਉਦੋਂ ਫਿਰ ਫੈਸਲਾ ਹੋਏਗਾ। ਮੈਂ ਕਿਹਾ ਸੁਖਬੀਰ ਜੀ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸਨ। ਜਿਸ ਤਰ੍ਹਾਂ ਤੁਸੀਂ ਹੁਣ ਕਰਵਾਉਣ ਲੱਗੇ ਹੋ ਇਹ ਸਮੁੱਚੇ ਖਾਲਸਾ ਪੰਥ ਦੀ ਭਾਵਨਾ ਜਿਹੜੀ ਇਕਦਮ ਉੱਖੜ ਜਾਏਗੀ ਇਹ ਹਾਲਾਤ ਜਿਹੜੇ ਹਨ ਇਹ ਤਖਤਾਂ ਤੋਂ ਕੌਮ ਜਿਹੜੀ ਉਹ ਬਾਗੀ ਵੀ ਹੋ ਸਕਦੀ ਹੈ। ਔਰ ਜੇਕਰ ਸਿੱਖ ਕੌਮ ਦੇ ਉੱਪਰ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦਾ ਜਾਬਤਾ ਇਹਦਾ ਕੁੰਡਾ ਹੀ ਨਾ ਰਿਹਾ ਜੇ ਪ੍ਰਭਾਵ ਹੀ ਨਾ ਰਿਹਾ ਤੇ ਇਹ ਕੀਤੇ ਹੋਏ ਫੈਸਲੇ ਦਾ ਵੀ ਪ੍ਰਭਾਵ ਕੱਖ ਨਹੀਂ ਰਹੇਗਾ। ਉਹ ਵਾਰ ਵਾਰ ਇੱਕੋ ਗੱਲ ਕਹਿ ਰਹੇ ਸਨ ਕਿ ਨਹੀਂ ਕਰਨਾ ਹੈ।  ਦਬਾਅ ਮੇਰੇ ਤੇ ਇਨਾ ਜਿਆਦਾ ਸੀ ਸੱਚ ਜਾਣਿਓ ਉਸ ਰਾਤ ਨੂੰ ਮੈਂ ਸੌਂ ਕੇ ਨਹੀਂ ਦੇਖਿਆ ਅਗਰ ਜੇ ਦੂਜੇ ਸਿੰਘ ਸਾਹਿਬਾਨ ਵੀ ਡੱਟ ਕੇ ਕਿਤੇ ਖੜ ਜਾਂਦੇ ਉਸ ਰਾਤ ਇਹ ਮੈਨੂੰ ਫਿਰ ਕਹਿ ਦਿੰਦੇ ਸਨ ਕਿ ਫੋਨ ਆ ਗਿਆ ਹੁਣ ਤੁਸੀਂ ਫਿਰ ਕਰੋ ਮੈਂ ਵਾਰ ਵਾਰ ਬੇਨਤੀ ਕਰਦਾ ਸਿੰਘ ਸਾਹਿਬ ਤੁਸੀਂ ਵੱਡੇ ਹੋ ਤੁਸੀਂ ਡੱਟ ਕੇ ਅੱਗੋਂ ਜੋ ਮੈਂ ਕਹਿ ਰਿਹਾ ਤੁਸੀਂ ਵੀ ਕਹੋ ਪਰ ਇਹ ਉਸ ਸਮੇਂ ਗੱਲ ਨਹੀਂ ਕਰਦੇ ਸਨ, ਫਿਰ ਫੋਨ ਮੈਨੂੰ ਫੜਾ ਦਿੱਤਾ ਜਾਂਦਾ ਸੀ। ਔਰ ਇਹ ਫਿਰ ਅਸੀਂ ਇਹ ਵੀ ਕਿਹਾ ਕਿ ਤੁਸੀਂ ਦੋ ਮਹੀਨੇ ਦਾ ਸਮਾਂ ਦਿਓ ਸੁਖਬੀਰ ਜੀ ਦੋ ਮਹੀਨੇ ਤੋਂ ਬਾਅਦ ਇੱਕ ਮਹੀਨੇ ਦਾ ਹੀ ਸਮਾਂ ਦੇ ਦਿਓ 15 ਦਿਨ ਦਾ ਹੀ ਸਮਾਂ ਦੇ ਦਿਓ ਇਥੋਂ ਤੱਕ ਵੀ ਅਸੀਂ ਉਹਨਾਂ ਨੂੰ ਰਾਤ ਨੂੰ ਸਮਝਾਉਂਦੇ ਰਹੇ ਉਹਨਾਂ ਦੇ ਪੀਏ ਇਥੇ ਸਨ ਹੋਰ ਵੀ ਇਥੇ ਸਨ ਜਿਹੜੇ ਉਹ ਆਪਣੇ ਟੈਲੀਫੋਨ ਤੇ ਵੀ ਇਹ ਦਬਾਅ ਜਿਹੜਾ ਇਹ ਬਣਾ ਰਹੇ ਸਨ। ਮੈਂ ਉਹਨਾਂ ਹਾਲਾਤਾਂ ਵਿੱਚ ਫਸਿਆ ਹੋਇਆ ਸੀ ਕਿ ਨਾ ਉਧਰ ਹੋ ਸਕਦਾ ਸੀ ਤੇ ਨਾ ਉਧਰ ਹੋ ਸਕਦਾ ਸੀ। ਸਮੁੱਚਾ ਖਾਲਸਾ ਪੰਥ ਇਸ ਭਾਵਨਾ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਕਿ ਉਸ ਸਮੇਂ ਨਾ ਉਧਰ ਤੇ ਨਾ ਉਧਰ ਹੋਇਆ ਜਾ ਸਕਦਾ ਸੀ ਇਨਾ ਦਬਾਅ ਦੇ ਵਿੱਚ ਫਸਿਆ ਹੋਇਆ ਸੀ ਚਲੋ ਉਸ ਸਮੇਂ ਸ਼ਾਇਦ ਇਹ 24 ਸਤੰਬਰ ਦੀ ਸ਼ਾਇਦ ਇਹ ਮੀਟਿੰਗ ਤਹਿ ਹੋਈ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮੀਟਿੰਗ ਅੱਗੇ ਪਾਉਣ ਵਾਸਤੇ ਬਹੁਤ ਜ਼ੋਰ ਲਗਾਏ ਗਏ ਪਰੰਤੂ ਉਹਨਾਂ ਨੇ ਮੀਟਿੰਗ ਅੱਗੇ ਪਾਉਣ  ਨਹੀਂ ਦਿੱਤੀ। ਇਸ ਤੋਂ ਬਾਅਦ ਜਿਹੜੀ ਪੰਜਾਬੀ ਵਿੱਚ ਲਿਖੀ ਹੋਈ ਪੱਤਰਕਾ ਜਿਹਦੇ ਉੱਪਰ ਨਖਟੂ ਸਰਸੇ ਵਾਲੇ ਦੇ ਸਾਈਨ ਕੀਤੇ ਹੋਏ ਨੇ ਉਹ ਪੱਤਰਕਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੌਣ ਆਇਆ ਇਹ ਅਜੇ ਤੱਕ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਜੋ ਪਹਿਲੀ ਗੱਲ ਜੋ ਮੈਂ ਅੱਖੀ ਦੇਖੀ। ਇਹ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਦੱਸ ਸਕਦੇ ਹਨ ਕਿ ਇਹ ਪੱਤਰਕਾ ਉਹਨਾਂ ਨੂੰ ਦਫਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੌਣ ਦੇ ਕੇ ਗਿਆ। ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ ਨੂੰ ਅਕਸ਼ੇ ਕੁਮਾਰ ਦੀ ਕੋਠੀ ਸਿੰਘ ਸਾਹਿਬ ਜਹਾਜ ਉੱਪਰ ਗਏ ਨੇ ਤੇ ਉੱਥੇ ਸੁਖਬੀਰ ਸਿੰਘ  ਬਾਦਲ ਅਕਸ਼ੇ ਕੁਮਾਰ ਅਤੇ ਸਰਸੇ ਵਾਲਾ ਨਖੱਟੂ ਸੀ। ਉਹਦੇ ਪਾਸੋਂ ਸਿੰਘ ਸਾਹਿਬ ਚਿੱਠੀ ਲੈ ਕੇ ਆਏ ਇਹ ਬਹੁਤ ਕੂੜ ਪ੍ਰਚਾਰ ਹੋਇਆ। ਔਰ ਸਾਰੇ ਖਾਲਸਾ ਪੰਥ ਵਿੱਚ ਇਨਾ ਵੱਡਾ ਰੋਸ ਫੈਲ ਗਿਆ ਕਿ ਉਸ ਸਮੇਂ ਮੁੜ ਕੇ ਕੋਈ ਗੱਲਬਾਤ ਕਿਸੇ ਦੀ ਸੁਣਨ ਵਾਸਤੇ ਵੀ ਤਿਆਰ ਨਹੀਂ ਸੀ। ਹਰ ਸਮੇਂ ਇੱਕੋ ਗੱਲ ਤੁਰੀ ਜਾਂਦੀ ਸੀ ਬਿਨਾਂ ਮੰਗੀ ਮੁਆਫੀ ਦਿੱਤੀ। ਦਬਾਅ ਚਾਹੇ ਸ ਸੁਖਬੀਰ ਸਿੰਘ ਬਾਦਲ ਦਾ ਕਿੰਨਾ ਵੀ ਸਾਡੀ ਉੱਪਰ ਸੀ ਪਰ ਅਸੀਂ ਫਿਰ ਵੀ ਉਸ ਪੱਤਰ ਨੂੰ ਅਜੇ ਪ੍ਰਵਾਨ ਹੀ ਕੀਤਾ ਸੀ। ਇਸ ਤੋਂ ਬਾਅਦ ਸਮੁੱਚੇ ਖਾਲਸਾ ਪੰਥ ਵਿੱਚ ਤਨਾਅ ਤੇ ਖਿਲਾਫ ਵਧ ਗਿਆ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਸਮੁੱਚੇ ਖਾਲਸਾ ਪੰਥ ਵਿੱਚ ਪ੍ਰਭਾਵਹੀਣ ਹੋ ਕੇ ਰਹਿ ਗਏ।

Leave a Reply

Your email address will not be published. Required fields are marked *