ਬਠਿੰਡਾ ਹਵਾਈ ਅੱਡੇ ‘ਚ ਦੋ ਵਿਅਕਤੀ ਹਥਿਆਰਾਂ ਨਾਲ ਦਾਖਲ ਹੋਏ, ਦੋਵੇਂ ਕਾਬੂ

ਪੰਜਾਬ

ਬਠਿੰਡਾ ਹਵਾਈ ਅੱਡੇ ‘ਚ ਦੋ ਵਿਅਕਤੀ ਹਥਿਆਰਾਂ ਨਾਲ ਦਾਖਲ ਹੋਏ, ਦੋਵੇਂ ਕਾਬੂ


ਬਠਿੰਡਾ, 27 ਨਵੰਬਰ,ਬੋਲੇ ਪੰਜਾਬ ਬਿਊਰੋ;


ਬਠਿੰਡਾ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਵਿਅਕਤੀ ਹਥਿਆਰਾਂ ਨਾਲ ਹਵਾਈ ਅੱਡੇ ‘ਤੇ ਦਾਖਲ ਹੋ ਗਏ। ਮੁਲਜ਼ਮਾਂ ਨੇ ਬੈਗ ਵਿੱਚ ਹਥਿਆਰ ਛੁਪਾਏ ਹੋਏ ਸਨ। ਬਠਿੰਡਾ ਦੇ ਪਿੰਡ ਵਿਰਕ ਕਲਾਂ ਸਥਿਤ ਏਅਰਪੋਰਟ ‘ਤੇ ਜਦੋਂ ਦੋ ਯਾਤਰੀਆਂ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ ਤਾਂ ਹਥਿਆਰ ਬਰਾਮਦ ਹੋਏ। ਏਅਰਪੋਰਟ ਅਥਾਰਟੀ ਦੇ ਕਰਮਚਾਰੀਆਂ ਨੇ ਦੋਵਾਂ ਯਾਤਰੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ। 
ਮੁਲਜ਼ਮਾਂ ਦੀ ਪਛਾਣ ਵਿਕਰਮ ਸਿੰਘ ਵਾਸੀ ਗੁਰੂਗ੍ਰਾਮ ਅਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਜਮਾਲਗੜ੍ਹ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਦੋਵਾਂ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਵਾਈ ਅੱਡੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਇੰਦਰਜੀਤ ਸਿੰਘ ਦੇ ਬਿਆਨਾਂ ’ਤੇ ਸਦਰ ਥਾਣਾ ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 
ਪੁਲੀਸ ਨੂੰ ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਗਲਤੀ ਕਾਰਨ ਉਕਤ ਹਥਿਆਰ ਤੇ ਕਾਰਤੂਸ ਉਨ੍ਹਾਂ ਦੇ ਬੈਗ ਵਿੱਚ ਆ ਗਏ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।