ਰਾਜਪੁਰਾ 27 ਨਵੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਜੂਡੋ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਪਿਛਲੇ ਦਿਨੀਂ ਹੋਈ ਜਿਸ ਵਿੱਚ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵਿੱਚ ਬਤੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਅਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਦੀਆਂ ਸੇਵਾਵਾਂ ਨਿਭਾ ਰਹੇ ਚਰਨਜੀਤ ਸਿੰਘ ਭੁੱਲਰ ਨੂੰ ਸਰਵਸੰਮਤੀ ਨਾਲ ਪੰਜਾਬ ਜੂਡੋ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਭੁੱਲਰ ਨੇ ਕਿਹਾ ਕਿ ਜੂਡੋ ਖੇਡ ਨੂੰ ਸਕੂਲੀ ਬੱਚਿਆਂ ਤੱਕ ਪਹੁੰਚਾਉਣਾ ਜਰੂਰੀ ਹੈ। ਖਾਸ ਕਰਕੇ ਲੜਕੀਆਂ ਨੂੰ ਔਖੇ ਸਮੇਂ ਸੈਲਫ ਡਿਫੈਂਸ ਵਿੱਚ ਵਰਤਣ ਲਈ ਇਹ ਮਨੋਬਲ ਵਧਾਉਂਦੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਕਰਮ ਪ੍ਰਤਾਪ ਬਾਜਵਾ ਪ੍ਰਧਾਨ ਅਤੇ 4 ਮੀਤ ਪ੍ਰਧਾਨ, ਜਨਰਲ ਸਕੱਤਰ, 2 ਸੰਯੁਕਤ ਸਕੱਤਰ, ਖਜਾਨਚੀ ਅਤੇ 6 ਕਾਰਜਕਾਰੀ ਮੈਂਬਰ ਵੀ ਸਰਵਸੰਮਤੀ ਨਾਲ ਚੁਣੇ ਗਏ ਹਨ।
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਨੇਤਾ, ਮਹਿੰਦਰ ਸਿੰਘ ਸਬ ਇੰਸਪੈਕਟਰ ਜਨਰਲ ਸਕੱਤਰ ਕੁਸ਼ਤੀ ਐਸੋਸੀਏਸ਼ਨ ਪਟਿਆਲਾ, ਪਦਮ ਸ੍ਰੀ ਕਰਤਾਰ ਸਿੰਘ, ਵਰਿੰਦਰ ਸਿੰਘ ਪਠਾਨਕੋਟ, ਨਵਜੋਤ ਸਿੰਘ ਧਾਲੀਵਾਲ ਜ਼ਿਲ੍ਹਾ ਖੇਡ ਅਫਸਰ ਮਾਨਸਾ, ਨਛੱਤਰ ਸਿੰਘ ਫਰੀਦਕੋਟ, ਰਣਜੀਤ ਸਿੰਘ ਮਾਨਸਾ, ਸੁਰਿੰਦਰ ਕੁਮਾਰ ਜਲੰਧਰ, ਕੁਲਦੀਪ ਕੁਮਾਰ ਫਾਜਿਲਕਾ, ਅਮਰਜੀਤ ਸਿੰਘ ਚੀਮਾ ਫਤਿਹਗੜ੍ਹ ਸਾਹਿਬ, ਪਰਮਜੀਤ ਸਿੰਘ ਜਲੰਧਰ, ਹਰਮੇਸ਼ ਲਾਲ ਕਪੂਰਥਲਾ, ਅਮਰਜੀਤ ਸ਼ਰਮਾ ਗੁਰਦਾਸਪੁਰ, ਸੁਖਵਿੰਦਰ ਸਿੰਘ ਮੋਹਾਲੀ, ਸੰਜੇ ਸ਼ਰਮਾ ਨਵਾਂ ਸ਼ਹਿਰ, ਸੰਦੀਪ ਕੁਮਾਰ ਰੂਪਨਗਰ, ਸਤੀਸ਼ ਕੁਮਾਰ ਪਠਾਨਕੋਟ, ਨਰੇਸ਼ ਕੁਮਾਰ ਕਪੂਰਥਲਾ ਨੇ ਚਰਨਜੀਤ ਸਿੰਘ ਭੁੱਲਰ ਨੂੰ ਮੀਤ ਪ੍ਰਧਾਨ ਬਣਨ ਤੇ ਵਧਾਈ ਦਿੱਤੀ।