ਅੰਮ੍ਰਿਤਧਾਰੀ ਬਜ਼ੁਰਗ ਵੱਲੋਂ ਡੀਸੀ ਦਫ਼ਤਰ ਅੱਗੇ ਪੈਟਰੋਲ ਛਿੜਕ ਕੇ ਖੁਦਕੁਸ਼ੀ
ਖਡੂਰ ਸਾਹਿਬ, 26 ਨਵੰਬਰ,ਬੋਲੇ ਪੰਜਾਬ ਬਿਊਰੋ ;
ਖਡੂਰ ਸਾਹਿਬ ‘ਚ ਕਰੀਬ 65 ਸਾਲਾ ਅੰਮ੍ਰਿਤਧਾਰੀ ਬਜ਼ੁਰਗ ਕਿਸੇ ਕੰਮ ਲਈ ਡੀਸੀ ਦਫਤਰ ਪੁੱਜੇ ਹੋਏ ਸਨ। ਕੁਝ ਦੇਰ ਬਾਅਦ ਡੀਸੀ ਦਫ਼ਤਰ ਤੋਂ ਬਾਹਰ ਆ ਕੇ ਬਜ਼ੁਰਗ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣੇ ਦੇਖਦੇ ਰਹੇ।
ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਇੱਕ ਬਜ਼ੁਰਗ ਬਜ਼ੁਰਗ ਡੀਸੀ ਦਫ਼ਤਰ ਪਹੁੰਚਿਆ। ਜਿਸ ਨੇ ਦਫਤਰ ਤੋਂ ਬਾਹਰ ਨਿਕਲਦੇ ਹੀ ਆਪਣੇ ਹੱਥ ‘ਚ ਫੜੇ ਪਲਾਸਟਿਕ ਦੇ ਲਿਫਾਫੇ ‘ਚੋਂ ਬੋਤਲ ਕੱਢ ਕੇ ਖੁਦ ‘ਤੇ ਪੈਟਰੋਲ ਛਿੜਕਲਿਆ। ਫਿਰ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਘਟਨਾ ‘ਚ ਬੁਰੀ ਤਰ੍ਹਾਂ ਝੁਲਸੇ ਬਜ਼ੁਰਗ ਦੀ ਮੌਤ ਹੋ ਗਈ