ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਪੰਜਾਬ

ਕਿਸਾਨਾਂ , ਮਜ਼ਦੂਰਾਂ ਤੇ ਮੁਲਾਜਮਾਂ ਦੀਆਂ ਮੰਗਾਂ ਲਾਗੂ ਕਰਾਉਣ ਲਈ ਕੀਤੀ ਅਪੀਲ

ਪਟਿਆਲਾ 26 ਨਵੰਬਰ, ਬੋਲੇ ਪੰਜਾਬ ਬਿਊਰੋ :

ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਪਟਿਆਲਾ ਵੱਲੋਂ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਡੀ ਸੀ ਰਾਂਹੀ ਮੰਗ ਪੱਤਰ ਦੇਣ ਲਈ ਉਨਾਂ ਦੇ ਦਫਤਰ ਅੱਗੇ ਤਿੰਨ ਘੰਟੇ ਲਗਾਤਾਰ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਮੁੱਖ ਮੰਗਾਂ ਵਿਚ ਸਾਰੀਆਂ ਫਸਲਾਂ ਤੇ ਕਾਨੂੰਨਨ ਗਾਰੰਟਿਡ ਐਮ ਐਸ ਪੀ, ਲੇਬਰ ਕੋਡ ਰੱਦ ਕਰਨੇ, ਘੱਟੋ ਘੱਟ ਉਜਰਤ , ਵਿਆਪਕ ਕਰਜ਼ਾ ਮੁਕਤੀ, ਪਰੀਪੇਡ ਮੀਟਰ ਲਾਉਣੇ ਬੰਦ ਕਰਨੇ, ਅੰਨੇਵਾਹ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰਨੀਆਂ, ਮਨਰੇਗਾ ਅਧੀਨ ਦੋ ਸੌ ਦਿਨ ਕੰਮ, ਸੱਠ ਸਾਲ ਦੀ ਉਮਰ ਤੇ ਸਭ ਲਈ ਮਹੀਨਾਵਾਰ ਦਸ ਹਜ਼ਾਰ ਰੁਪਏ ਪੈਨਸ਼ਨ , ਕਾਰਪੋਰੇਟੀਕਰਨ ਖਤਮ ਕਰਨਾ, ਝੋਨੇ ਦੀ ਖਰੀਦ ਤੇ ਕੱਟ ਰੋਕ ਕੇ ਲੁੱਟਣ ਵਾਲੇ ਵਿਉਪਾਰੀਆਂ ਤੇ ਕਾਨੂੰਨੀ ਕਾਰਵਾਈ ਅਤੇ ਪਰਾਲੀ ਸਾੜਨ ਦੇ ਕੇਸ ਰੱਦ ਕਰਨੇ ਸ਼ਾਮਲ ਸਨ। ਧਰਨੇ ਦੇ ਅੰਤ ਵਿਚ ਡੀ ਸੀ ਪਟਿਆਲਾ ਦੇ ਨੁੰਮਾਇੰਦਾ ਐਸ ਡੀ ਐਮ ਮੈਡਮ ਨੇ ਮੰਗ ਪੱਤਰ ਪਰਾਪਤ ਕਰਦਿਆਂ ਫੌਰੀ ਅੱਗੇ ਭੇਜਣ ਦਾ ਵਿਸ਼ਵਾਸ਼ ਦਿਵਾਇਆ । ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ ਦਰਸ਼ਨਪਾਲ, ਰਾਮਿੰਦਰ ਸਿੰਘ ਪਟਿਆਲਾ , ਧਰਮਪਾਲ ਸੀਲ , ਰਾਮ ਸਿੰਘ ਮਟੋਰਡਾ,ਕੁਲਵੰਤ ਸਿੰਘ ਮੌਲਵੀਵਾਲਾ, ਬੂਟਾ ਸਿੰਘ ਸ਼ਾਦੀਪੁਰ, ਨਿਰਮਲ ਸਿੰਘ ਧਾਲੀਵਾਲ,ਚਰਨਜੀਤ ਕੌਰ, ਜਸਵੀਰ ਸਿੰਘ ਖੇੜੀ, ਨਰਿੰਦਰ ਸਿੰਘ ਲੇਹਲਾਂ, ਦਰਸ਼ਨ ਸਿੰਘ ਬੇਲੂਮਾਜਰਾ, ਅਮਰਜੀਤ ਸਿੰਘ , ਦਵਿੰਦਰ ਸਿੰਘ ਪੂਨੀਆ, ਪਵਨ ਸ਼ੋਗਲਪੁਰ, ਲਸ਼ਕਰ ਸਿੰਘ , ਸੁਰਜੀਤ ਸਿੰਘ ਲਾਖਾ, ਹਰਭਜਨ ਸਿੰਘ ਬੁੱਟਰ, ਹਰੀ ਸਿੰਘ ਦੌਣ ਕਲਾਂ,ਉੱਤਮ ਬਾਗੜੀ, ਸੁਨੀਲ ਕੁਮਾਰ ਆਦਿ ਕਿਸਾਨ ਤੇ ਮੁਲਾਜ਼ਮ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਗੁਰਚਰਨ ਸਿੰਘ ਪਰੌੜ ਤੇ ਗੁਰਮੀਤ ਸਿੰਘ ਛੱਜੂਭੱਟ ਨੇ ਸਾਂਝੇ ਤੌਰ ’ਤੇ ਚਲਾਈ ।

Leave a Reply

Your email address will not be published. Required fields are marked *