ਕੌਮੀ ਸਕੂਲ ਖੇਡਾਂ 2024 ਬਾਸਕਟਬਾਲ ਅੰਡਰ-19 ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਬਣੀਆਂ ਚੈਂਪੀਅਨ

ਪੰਜਾਬ

ਰਾਜਸਥਾਨ ਲੜਕਿਆਂ ਅਤੇ ਲੜਕੀਆਂ ਦੋਵੇਂ ਪਾਸੇ ਰਨਰ ਅਪ ਰਿਹਾ

ਫਾਈਨਲਾਂ ਵਿੱਚ ਪੰਜਾਬ ਦੇ ਲੜਕਿਆਂ ਨੇ ਰਾਜਸਥਾਨ ਦੇ ਲੜਕਿਆਂ ਨੂੰ 70-46 ਅੰਕਾਂ ਨਾਲ ਅਤੇ ਪੰਜਾਬ ਦੀਆਂ ਲੜਕੀਆਂ ਨੇ ਰਾਜਸਥਾਨ ਦੀਆਂ ਲੜਕੀਆਂ ਨੂੰ 60-32 ਅੰਕਾਂ ਨਾਲ ਹਰਾਇਆ

ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਆਯੋਜਿਤ ਕਰਨ ਲਈ ਪਟਿਆਲਾ ਜਿਲ੍ਹੇ ਦੇ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਪ੍ਰਸੰਸਾਦੇ ਪਾਤਰ: ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਖੇਡ ਸ਼ਾਖਾ

ਪਟਿਆਲਾ 26 ਨਵੰਬਰ ,ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪ੍ਰੇਰਨਾ ਅਤੇ ਸਿੱਖਿਆ, ਭਾਸ਼ਾ ਅਤੇ ਲੋਕ ਸੰਪਰਕ ਵਿਭਾਗ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ ਨਿਰਦੇਸ਼ ਅਨੁਸਾਰ 68ਵੀਆਂ ਕੌਮੀ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਨਿਗਰਾਨੀ ਹੇਠ 20 ਤੋਂ 26 ਨਵੰਬਰ ਤੱਕ ਕਰਵਾਏ ਗਏ। ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਪਟਿਆਲਾ ਦਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੀ ਸਰਪ੍ਰਸਤੀ ਵਿੱਚ ਆਯੋਜਿਤ ਬਾਸਕਟਬਾਲ ਅੰਡਰ-19 ਲੜਕਿਆਂ ਦੇ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਅਤੇ ਰਾਜਸਥਾਨ ਵਿਚਕਾਰ ਖੇਡਿਆ ਗਿਆ। ਇਸ ਵਿੱਚ ਪੰਜਾਬ ਦੇ ਲੜਕਿਆਂ ਨੇ ਰਾਜਸਥਾਨ ਦੇ ਲੜਕਿਆਂ ਨੂੰ 70-46 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਵਿੱਚ ਕੇਰਲ ਨੇ ਚੰਡੀਗੜ੍ਹ ਨੂੰ 90-66 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰਾਂ ਬਾਸਕਟਬਾਲ ਅੰਡਰ-19 ਲੜਕੀਆਂ ਦਾ ਫਾਈਨਲ ਪੰਜਾਬ ਅਤੇ ਰਾਜਸਥਾਨ ਵਿਚਕਾਰ ਖੇਡਿਆ ਗਿਆ। ਇਸ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਰਾਜਸਥਾਨ ਦੀਆਂ ਲੜਕੀਆਂ ਨੂੰ 60-32 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਵਿੱਚ ਤਾਮਿਲਨਾਡੂ ਨੇ ਮਹਾਰਾਸ਼ਟਰ ਨੂੰ 52-41 ਅੰਕਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਜਸਥਾਨ ਲੜਕਿਆਂ ਅਤੇ ਲੜਕੀਆਂ ਦੋਵੇਂ ਪਾਸੇ ਰਨਰ ਅਪ ਰਿਹਾ। ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਖੇਡ ਸ਼ਾਖਾ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਅਤੇ ਜੇਤੂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਨੇ ਟੂਰਨਾਮੈਂਟ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਵਿੱਚ ਅਗਵਾਈ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਖੇਡ ਅਧਿਆਪਕਾਂ, ਖੇਡ ਵਿਭਾਗ ਵੱਲੋਂ ਡਿਊਟੀ ਨਿਭਾਉਣ ਵਾਲੇ ਬਾਸਕਟਬਾਲ ਕੋਚਾਂ ਅਤੇ ਹੋਰ ਡਿਊਟੀਆਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਹਿਯੋਗੀ ਕਰਮਚਾਰੀਆਂ ਦੀ ਪ੍ਰਸੰਸਾ ਕੀਤੀ।
ਡਾ: ਰਵਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕਿਹਾ ਕਿ ਇਸ ਟੂਰਨਾਮੈਂਟ ਦੌਰਾਨ ਸੁਰਿੰਦਰ ਕੁਮਾਰ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ, ਬਾਸਕਟਬਾਲ ਓਲੰਪੀਅਨ ਤਰਲੋਕ ਸਿੰਘ ਸੰਧੂ, ਰੁਪੇਸ਼ ਬੇਗੜਾ ਜ਼ਿਲ੍ਹਾ ਖੇਡ ਅਫ਼ਸਰ ਐੱਸ.ਏ.ਐੱਸ. ਨਗਰ, ਪ੍ਰਿੰਸੀਪਲ ਪ੍ਰੀਤਿੰਦਰ ਘਈ ਸਕੂਲ ਆਫ ਐਮੀਨੈਂਸ ਭਾਦਸੋਂ, ਡੀ.ਐਸ.ਪੀ. ਕਰਨੈਲ ਸਿੰਘ ਮੋਹਾਲੀ, ਸੁਖਦਰਸ਼ਨ ਸਿੰਘ ਚਹਿਲ, ਜਸਵੀਰ ਸਿੰਘ ਪੰਨੂ, ਆਦਿ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅਜੀਤਪਾਲ ਗਿੱਲ ਆਬਜ਼ਰਵਰ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਨੇ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵੱਲੋਂ ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧ ਵਧੀਆ ਰਿਹਾ। ਉਹਨਾਂ ਕਿਹਾ ਕਿ ਸਾਰੇ ਰਾਜਾਂ ਦੀਆਂ ਬਾਸਕਟਬਾਲ ਟੀਮਾਂ ਨੇ ਸਾਰੇ ਪ੍ਰਬੰਧਾਂ ਤੋਂ ਤਸੱਲੀ ਪ੍ਰਗਟਾਈ ਹੈ।
ਅਮਰਜੋਤ ਸਿੰਘ ਕੋਚ ਨੇ ਦੱਸਿਆ ਕਿ ਮੈਚਾਂ ਦੌਰਾਨ ਸਿਵਲ ਸਰਜਨ ਪਟਿਆਲਾ ਦੀ ਟੀਮ ਦੇ ਨਾਲ-ਨਾਲ ਡਾ: ਸਿਮਰਜੀਤ ਸ਼ਰਮਾ ਫਿਜੀਓ ਥੇਰੇਪਿਸਟ ਅਮਰ ਹਸਪਤਾਲ ਵੱਲੋਂ ਵੀ ਉਚੇਚੇ ਤੌਰ ‘ਤੇ ਖਿਡਾਰੀਆਂ ਲਈ ਮੈਡੀਕਲ ਸਹਾਇਤਾ ਕੈਂਪ ਲਗਾਇਆ ਗਿਆ। ਡਾ: ਕਰਮਜੀਤ ਕੌਰ ਪ੍ਰਿੰਸੀਪਲ ਸਕੰਸਸਸ ਸਨੌਰ ਨੇ ਦੱਸਿਆ ਕਿ ਸਮਾਪਨ ਸਮਾਰੋਹ ਸਮੇਂ ਸਕੰਸਸਸ ਸਨੌਰ ਨੇ ਸ਼ਬਦ ਅਤੇ ਲੋਕ ਨਾਚ, ਸਕੰਸਸਸ ਓਲਡ ਪੁਲਿਸ ਲਾਈਨ ਪਟਿਆਲਾ ਦੀਆਂ ਕੁੜੀਆਂ ਨੇ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਦੀ ਅਗਵਾਈ ਹੇਠ ਕੋਰੀਓਗ੍ਰਾਫੀ ਪੇਸ਼ ਕੀਤੀ।
ਇਸ ਮੌਕੇ ਹਰਮਨਦੀਪ ਕੌਰ ਸੈਂਕਸ਼ਨ ਅਫ਼ਸਰ ਪਟਿਆਲਾ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੌਰ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ, ਪ੍ਰਿੰਸੀਪਲ ਵਿਜੈ ਕਪੂਰ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ, ਪ੍ਰਿੰਸੀਪਲ ਰਜਨੀਸ਼ ਗੁਪਤਾ ਸਕੂਲ ਆਫ ਐਮੀਨੈਂਸ ਫੀਲਖਾਨਾ, ਪ੍ਰਿੰਸੀਪਲ ਅਮਰਦੀਪ ਸਿੰਘ ਬਾਠ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟਕ ਮੇਟੀ, ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ, ਪ੍ਰਿੰਸੀਪਲ ਮਨੋਹਰ ਲਾਲ ਸਿੰਗਲਾ ਭਗਵਾਨਪੁਰ ਜੱਟਾਂ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਓਲਡ ਪੁਲਿਸ ਲਾਈਨ ਕੰਨਿਆ ਸਕੂਲ, ਪ੍ਰਿੰਸੀਪਲ ਡਾ: ਕਰਮਜੀਤ ਕੌਰ ਸਨੌਰ ਕੰਨਿਆ, ਪ੍ਰਿੰਸੀਪਲ ਸੀਮਾ ਉੱਪਲ ਸਿਵਲ ਲਾਇਨਜ਼ ਪਟਿਆਲਾ, ਪ੍ਰਿੰਸੀਪਲ ਵਿਕਰਮਜੀਤ ਸਕੂਲ ਆਫ ਐਮੀਨੈਂਸ ਬਲਬੇੜਾ, ਅਮਰਿੰਦਰ ਸਿੰਘ ਬਾਬਾ, ਪ੍ਰਿੰਸੀਪਲ ਹਰਪ੍ਰੀਤ ਸਿੰਘ ਗਾਜੇਵਾਸ, ਪ੍ਰਿੰਸੀਪਲ ਜਤਿੰਦਰ ਸਿੰਘ ਪਸਿਆਣਾ, ਪ੍ਰਿੰਸੀਪਲ ਜੱਗਾ ਸਿੰਘ ਕਪੂਰੀ, ਸੇਵਾ ਮੁਕਤ ਪ੍ਰਿੰਸੀਪਲ ਤੋਤਾ ਸਿੰਘ ਚਹਿਲ, ਪ੍ਰਿੰਸੀਪਲ ਰਾਕੇਸ਼ ਕੁਮਾਰ ਬੱਬਰ ਉਕਸੀ ਸੈਣੀਆਂ, ਪ੍ਰਿੰਸੀਪਲ ਲਲਿਤ ਸਿੰਗਲਾ, ਪ੍ਰਿੰਸੀਪਲ ਰਾਜਕੁਮਾਰ, ਪ੍ਰਿੰਸੀਪਲ ਨਰੇਸ਼ ਕੁਮਾਰੀ, ਪ੍ਰਿੰਸੀਪਲ ਨਰਿੰਦਰ ਕੁਮਾਰ ਤ੍ਰਿਪੜੀ, ਹੈੱਡ ਮਾਸਟਰ ਜੀਵਨ ਕੁਮਾਰ, ਹੈਡ ਮਾਸਟਰ ਰਾਜਿੰਦਰ ਸਿੰਘ ਖਹਿਰਾ, ਹੈੱਡ ਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ ਪਟਿਆਲਾ, ਜਗਤਾਰ ਸਿੰਘ ਟਿਵਾਣਾ ਹੈੱਡ ਮਾਸਟਰ ਨੈਣ ਕਲਾਂ, ਹੈੱਡ ਮਿਸਟ੍ਰੈਸ ਰਜਨੀ ਸਿੰਗਲਾ ਧਬਲਾਨ, ਹੈੱਡ ਮਿਸਟ੍ਰੈਸ ਸਨੀ ਗੁਪਤਾ ਬਰਸਟ, ਹੈੱਡ ਮਿਸਟ੍ਰੈਸ ਮਿਨੀ ਜੋਸ਼ੀ ਦੂਧਨ ਸਾਧਾਂ, ਅਮਿਤ ਕੁਮਾਰ ਹੈੱਡ ਮਾਸਟਰ ਖੇੜੀ ਬਰਨਾ, ਹੈੱਡ ਮਿਸਟ੍ਰੈਸ ਪਰਮਿੰਦਰ ਕੌਰ ਰਾਮਗੜ੍ਹ ਮੋਤੀ ਬਾਗ, ਹੈੱਡ ਮਾਸਟਰ ਹਰਪ੍ਰੀਤ ਸਿੰਘ ਸੈਦਖੇੜੀ, ਹੈੱਡ ਮਾਸਟਰ ਨਾਇਬ ਸਿੰਘ ਖੇੜੀ ਗੰਡਿਆਂ, ਹੈੱਡ ਮਿਸਟ੍ਰੈਸ ਪ੍ਰੀਤੀ ਗੁਪਤਾ ਭਾਨਰਾ, ਹੈੱਡ ਮਿਸਟ੍ਰੈਸ ਰਮਨਦੀਪ ਕੌਰ ਰਾਏਪੁਰ ਮੰਡਲਾਂ, ਹੈੱਡ ਮਿਸਟ੍ਰੈਸ ਸ਼ੈਲੀ ਸ਼ਰਮਾ ਖੇੜੀ ਮੁਸਲਮਾਨਾਂ, ਜਸਪਾਲ ਸ਼ਰਮਾ ਜੂਨੀਅਰ ਸਹਾਇਕ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ, ਗੁਰਮੀਤ ਸਿੰਘ ਕੋਚ, ਰਵਿੰਦਰ ਰਵੀ ਕੋਚ, ਸਹਿਜਦੀਪ ਸਿੰਘ, ਇਰਵਨਦੀਪ ਕੌਰ, ਬਲਵਿੰਦਰ ਸਿੰਘ ਜੱਸਲ, ਰਾਜਿੰਦਰ ਸੈਣੀ, ਜਗਜੀਤ ਸਿੰਘ ਵਾਲੀਆ, ਜਸਵਿੰਦਰ ਸਿੰਘ ਗੱਜੂਮਾਜਰਾ, ਹਰੀਸ਼ ਕੁਮਾਰ, ਪ੍ਰਵੇਸ਼, ਗੁਰਪ੍ਰੀਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਚੱਪੜ, ਅਤੇ ਹੋਰ ਕਰਮਚਾਰੀ ਹਾਜ਼ਰ ਸਨ


Leave a Reply

Your email address will not be published. Required fields are marked *