ਫੀਲਡ ਦੇ ਮਾਲੀ ਕੰਮ ਚੌਂਕੀਦਾਰਾਂ ਦੀਆਂ ਡਵੀਜ਼ਨ ਵਿਖੇ ਰਾਤ ਦੀਆਂ ਜਬਰੀ ਡਿਊਟੀਆਂ ਰੱਦ ਕਰਨ ਦੀ ਮੰਗ

ਪੰਜਾਬ


ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ 26 ਨਵੰਬਰ ਨੂੰ


ਫਤਿਹਗੜ੍ਹ ਸਾਹਿਬ,25, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਕਨਵੀਨਰ ਸੁਖਜਿੰਦਰ ਸਿੰਘ ਚਨਾਰਥਲ, ਰਣਜੀਤ ਸਿੰਘ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕੋ ਕਨਵੀਨਰ ਰਜਿੰਦਰ ਪਾਲ, ਮਲਾਗਰ ਸਿੰਘ ਖਮਾਣੋ ਤਲਵਿੰਦਰ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਜਲ ਸਪਲਾਈ ਸਕੀਮਾਂ ਤੇ ਡਿਊਟੀ ਕਰਦੇ ਫੀਲਡ ਦੇ ਮਾਲੀ ਕੰਮ ਚੌਂਕੀਦਾਰਾਂ ਦੀਆਂ ਸਬ ਡਵੀਜ਼ਨਾ, ਅਤੇ ਡਵੀਜ਼ਨ ਦਫਤਰ ਵਿਖੇ ਰਾਤ ਦੇ ਚੌਂਕੀਦਾਰਾਂ ਵਜੋਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਸ ਸਬੰਧੀ ਡਵੀਜ਼ਨ ਵੱਲੋਂ ਦਫਤਰੀ ਹੁਕਮ ਪੱਤਰ ਨੰਬਰ 147 ਮਿਤੀ 20/11/24 ਨੂੰ ਕੀਤੇ ਗਏ ਸਨ। ਇਹਨਾਂ ਦੱਸਿਆ ਕਿ ਮਾਲੀ ਕੰਮ ਚੌਂਕੀਦਾਰ ਦੀਆਂ ਦਫਤਰ ਡਿਊਟੀਆਂ ਲੱਗਣ ਕਾਰਨ ਪਿੰਡਾਂ ਦੀਆਂ ਵਾਟਰ ਸਪਲਾਈ ਸਕੀਮਾਂ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਪਹਿਲਾਂ ਹੀ ਸਕੀਮਾਂ ਤੇ ਇਕੱਲੇ ਇਕੱਲੇ ਮੁਲਾਜ਼ਮ ਹਨ। ਇਹਨਾਂ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ 17 ਘੰਟੇ ਡਿਊਟੀ ਨਹੀਂ ਹੈ ਪ੍ਰੰਤੂ ਜਲ ਸਪਲਾਈ ਸੈਨੀਟੈਸ਼ਨ ਵਿੱਚ 17 ਘੰਟੇ ਤੋਂ ਲੈ ਕੇ 48 ਘੰਟੇ ਤੱਕ ਲਗਾਤਾਰ ਡਿਊਟੀ ਲਈ ਜਾਂਦੀ ਹੈ। ਇਹਨਾਂ ਦੱਸਿਆ ਕਿ ਅੱਜ ਕਾਰਜਕਾਰੀ ਇੰਜੀਨੀਅਰ ਦੇ ਨਾਮ ਮੰਡਲ ਸਟੂਡੈਂਟ ਨੂੰ ਮੰਗ ਪੱਤਰ ਦਿੱਤਾ ਗਿਆ ਗਿਆ ।ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਕਾਰਜਕਾਰੀ ਇੰਜੀਨੀਅਰ ਨੇ ਭਲਕੇ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਨੂੰ ਮੀਟਿੰਗ ਲਈ ਸੱਦਿਆ ਹੈ। ਮੀਟਿੰਗ ਵਿੱਚ ਸ਼ਾਮਿਲ ਸਮੁੱਚੇ ਆਗੂਆਂ ਨੇ ਇੱਕ ਮੱਤ ਹੁੰਦਿਆਂ ਫੈਸਲਾ ਕੀਤਾ ਕਿ ਜੇਕਰ ਕਾਰਜਕਾਰੀ ਇੰਜੀਨੀਅਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਮਾਲੀ ਕੰਮ ਚੌਕੀਦਾਰਾਂ ਦੇ ਦਫਤਰੀ ਹੁਕਮ ਤੁਰੰਤ ਰੱਦ ਨਾ ਕੀਤੇ ਤਾ ਤਾਲਮੇਲ ਸੰਘਰਸ਼ ਕਮੇਟੀ ਸੰਘਰਸ਼ ਦਾ ਐਲਾਨ ਕਰੇਗੀ ।ਜਿਸ ਦੀ ਜਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ। ਮੀਟਿੰਗ ਵਿੱਚ ਤਰਲੋਚਨ ਸਿੰਘ, ਸੁਖਰਾਮ ਕਾਲੇਵਾਲ, ਕਰਮ ਸਿੰਘ, ਲਖਵੀਰ ਸਿੰਘ ਮਲਾਗਰ ਸਿੰਘ ਖਮਾਣੋ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ, ਰਣਜੀਤ ਸਿੰਘ ਰਜਿੰਦਰਪਾਲ ,ਤਾਜ ਅਲੀ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ, ਸੁਖਜਿੰਦਰ ਸਿੰਘ ਚਨਾਰਥਲ, ਤਲਵਿੰਦਰ ਸਿੰਘ ,ਪੰਜਾਬ ਸਟੇਟ ਕਰਮਚਾਰੀ ਦਲ ਟੌਹੜਾ , ਅਸ਼ੋਕ ਕੁਮਾਰ, ਰਣਵੀਰ ਸਿੰਘ ,ਰਣਧੀਰ ਸਿੰਘ ਕਰਮਚਾਰੀ ਦਲ ਭਗੜਾਣਾ ,ਦਰਸ਼ਨ ਸਿੰਘ, ਜਸਬੀਰ ਸਿੰਘ ਦੁਲਵਾ, ਪਰਮਜੀਤ ਸਿੰਘ ਮਾਸਟੋਰਲ ਯੂਨੀਅਨ ਤੋਂ ਇਲਾਵਾ ਜੰਗ ਸਿੰਘ, ਬਲਵੰਤ ਸਿੰਘ ,ਸੁਖਦੇਵ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ ,ਲਖਵੀਰ ਸਿੰਘ ਖੰਨਾ, ਕੁਲਵੰਤ ਕੌਸ਼ਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *