ਪੰਜਾਬ ‘ਚ ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਤਿੰਨ ਮਹਿਲਾਵਾਂ ਦੀ ਮੌਤ, ਕਈ ਜ਼ਖਮੀ

ਪੰਜਾਬ

ਪੰਜਾਬ ‘ਚ ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਤਿੰਨ ਮਹਿਲਾਵਾਂ ਦੀ ਮੌਤ, ਕਈ ਜ਼ਖਮੀ


ਫਤਿਹਗੜ੍ਹ ਸਾਹਿਬ, 25 ਨਵੰਬਰ,ਬੋਲੇ ਪੰਜਾਬ ਬਿਊੋਰੋ :


ਫਤਿਹਗੜ੍ਹ ਸਾਹਿਬ ਦੇ ਪਿੰਡ ਮੁਸਤਫਾਬਾਦ ਵਿਖੇ ਵਿਆਹ ਸਮਾਗਮ ‘ਚ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ।ਇਸ ਦੌਰਾਨ ਤਿੰਨ ਔਰਤਾਂ ਦੀ ਮੌਤ ਹੋ ਗਈ।ਦੱਸਣਯੋਗ ਹੈ ਕਿ ਵਿਆਹ ਸਮਾਗਮ ‘ਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਧਮਾਕਾ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਇਕ ਔਰਤ ਦੀ ਪਹਿਲਾਂ ਮੌਤ ਹੋ ਗਈ ਤੇ ਅੱਗ ਦੀ ਲਪੇਟ ਵਿਚ ਬੁਰੀ ਤਰ੍ਹਾਂ ਝੁਲਸੀਆਂ ਦੋ ਹੋਰ ਔਰਤਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਤਿੰਨ ਗੰਭੀਰ ਰੂਪ ਵਿਚ ਜ਼ਖ਼ਮੀਆਂ ਦਾ PGI ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਦਾ ਸਾਦੇ ਢੰਗ ਨਾਲ ਵਿਆਹ ਕਰਕੇ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।